ਮੁੰਬਈ (ਭਾਸ਼ਾ)- ਭਾਰਤੀ ਮਹਿਲਾ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਖਰਾਬ ਬੱਲੇਬਾਜ਼ੀ ਦਾ ਖਮਿਆਜ਼ਾ ਇੰਗਲੈਂਡ ਤੋਂ 4 ਵਿਕਟਾਂ ਨਾਲ ਹਾਰ ਕੇ ਭੁਗਤਣਾ ਪਿਆ, ਜਿਸ ਨਾਲ ਮਹਿਮਾਨ ਟੀਮ ਨੇ 3 ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਅਤੇ ਪੂਰੀ ਭਾਰਤੀ ਟੀਮ ਨੂੰ 16.2 ਓਵਰਾਂ ’ਚ ਸਿਰਫ 80 ਦੌੜਾਂ ’ਤੇ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ 11.2 ਓਵਰਾਂ ’ਚ 6 ਵਿਕਟਾਂ ’ਤੇ 82 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇੰਗਲੈਂਡ ਨੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ’ਚ ਭਾਰਤ ਨੂੰ 38 ਦੌੜਾਂ ਨਾਲ ਹਰਾਇਆ ਸੀ।
ਭਾਰਤ ਲਈ ਜੇਮਿਮਾ ਰੋਡ੍ਰਿਗਜ਼ 33 ਗੇਂਦਾਂ ’ਚ 30 ਦੌੜਾਂ ਬਣਾ ਕੇ ਟਾਪ ਸਕੋਰਰ ਰਹੀ। ਉਸ ਤੋਂ ਇਲਾਵਾ ਸਿਰਫ਼ ਸਮ੍ਰਿਤੀ ਮੰਧਾਨਾ (10 ਦੌੜਾਂ) ਹੀ ਦੋਹਰੇ ਅੰਕ ਤੱਕ ਪਹੁੰਚ ਸਕੀ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 6 ਗੇਂਦਬਾਜ਼ਾਂ ਨੇ ਘੱਟੋ-ਘੱਟ ਇਕ ਵਿਕਟ ਲਈ। ਚਾਰਲੀ ਡੀਨ, ਲਾਰੇਨ ਬੈੱਲ, ਸੋਫੀ ਐਕਲੇਸਟੋਨ ਅਤੇ ਸਾਰਾ ਗਲੇਨ ਨੇ 2-2 ਵਿਕਟਾਂ ਲਈਆਂ, ਜਦੋਂਕਿ ਨੈਟ ਸਾਇਵਰ ਬਰੰਟ ਅਤੇ ਫ੍ਰੇਆ ਕੇਂਪ ਨੇ 1-1 ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਗੇਂਦਬਾਜ਼ ਰੇਣੁਕਾ ਸਿੰਘ ਨੇ ਤੀਜੇ ਓਵਰ ’ਚ ਇੰਗਲੈਂਡ ਨੂੰ ਦੋਹਰਾ ਝਟਕਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ 'ਚ ਪੰਜਾਬੀ ਨੌਜਵਾਨ ਦਾ ਕਤਲ, ਜਦ ਖੁੱਲ੍ਹੇ ਅੰਦਰਲੇ ਭੇਤ ਤਾਂ ਸਭ ਰਹਿ ਗਏ ਦੰਗ
ਰੇਣੁਕਾ ਨੇ ਪਹਿਲਾਂ ਸੋਫੀਆ ਡੰਕਲੇ (09) ਨੂੰ ਬੋਲਡ ਕਰਨ ਤੋਂ ਬਾਅਦ ਡੈਨੀ ਵਾਟ (00) ਦੇ ਵੀ ਸਟੰਪ ਉਖਾੜ ਦਿੱਤੇ। ਇਸ ਤੋਂ ਬਾਅਦ ਐਲਿਸ ਕੈਪਸੇ ਨੇ ਥੋੜ੍ਹਾ ਸਥਿਰ ਖੇਡੀ, ਉਸ ਨੇ ਅਤੇ ਨੈਟ ਸਾਇਵਰ ਬਰੰਟ (16 ਦੌੜਾਂ) ਨੇ ਮਿਲ ਕੇ 42 ਦੌੜਾਂ ਬਣਾਈਆਂ ਪਰ ਪੂਜਾ ਵਸਤਰਕਰ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਸਾਇਵਰ ਬਰੰਟ ਨੂੰ ਬੋਲਡ ਕਰ ਦਿੱਤਾ। ਟੀਚਾ ਇੰਨਾ ਵੱਡਾ ਨਹੀਂ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਕੋਸ਼ਿਸ਼ ਕਰਨਾ ਜਾਰੀ ਰੱਖਿਆ।
ਕੈਪਸੇ ਵੀ 25 ਦੌੜਾਂ ਦਾ ਯੋਗਦਾਨ ਕਰ ਕੇ ਸਾਈਕਾ ਇਸ਼ਾਕ ਦਾ ਸ਼ਿਕਾਰ ਬਣੀ। ਉਸ ਨੇ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਫਿਰ ਉਹ ਆਊਟ ਹੋਈ, ਸਕੋਰ 4 ਵਿਕਟਾਂ ’ਤੇ 68 ਦੌੜਾਂ ਸੀ। ਭਾਰਤੀ ਗੇਂਦਬਾਜ਼ ਦੀਪਤੀ ਸ਼ਰਮਾ ਨੇ ਐਮੀ ਜੋਨਸ ਅਤੇ ਫ੍ਰੇਆ ਕੈਂਪ ਨੂੰ 11ਵੇਂ ਓਵਰ ’ਚ ਲਗਾਤਾਰ 2 ਗੇਂਦਾਂ ’ਤੇ ਆਊਟ ਕੀਤਾ। ਕਪਤਾਨ ਹੀਥਰ ਨਾਈਟ 7 ਦੌੜਾਂ ਤੇ ਸੋਫੀ ਐਕਲੇਸਟੋਨ 9 ਦੌੜਾਂ ਬਣਾ ਕੇ ਅਜੇਤੂ ਰਹੀਆਂ। ਭਾਰਤੀ ਟੀਮ ਨੇ 11 ਵਾਧੂ ਦੌੜਾਂ ਦਿੱਤੀਆਂ। ਦੌੜਾਂ ਦੀ ਪਾਰੀ ਐਲਿਸ ਕੈਪਸੇ ਨੇ ਖੇਡੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WPL Auction : ਕਾਸ਼ਵੀ ਗੌਤਮ ਨੇ ਰਚਿਆ ਇਤਿਹਾਸ, ਸਭ ਤੋਂ ਮਹਿੰਗੀ ਅਨਕੈਪਡ ਪਲੇਅਰ ਬਣੀ
NEXT STORY