ਨਵੀਂ ਦਿੱਲੀ— ਵਿਸ਼ਵ ਕੱਪ ਫਾਈਨਲ ਹਾਰ ਗਈਆਂ ਪਰ ਇਸ ਵਾਰ ਦਾ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਥੇ ਹੀ, ਖਿਤਾਬੀ ਮੁਕਾਬਲੇ ਵਿੱਚ ਚੈਂਪੀਅਨ ਇੰਗਲੈਂਡ ਨੇ ਜੋ ਪ੍ਰਦਰਸ਼ਨ ਕੀਤਾ ਉਹ ਵੀ ਸ਼ਲਾਘਾਯੋਗ ਸੀ। ਫਾਈਨਲ ਵਿੱਚ ਜੋ ਖਿਡਾਰਨ ਸਟਾਰ ਬਣੀ ਉਹ ਸੀ ਆਨਿਆ ਸ਼ਰਬਸੋਲ। ਜਿੰਨੀ ਦਿਲਚਸਪ ਭਾਰਤੀ ਖਿਡਾਰਨਾਂ ਦੀ ਕਹਾਣੀ ਰਹੀ ਹੈ, ਓਨੀ ਹੀ ਦਿਲਚਸਪ ਇਸ ਖਿਡਾਰਨ ਦੀ ਜ਼ਿੰਦਗੀ ਵੀ ਰਹੀ ਹੈ।
ਫਾਈਨਲ ਵਿੱਚ ਲਾਜਵਾਬ ਪ੍ਰਦਰਸ਼ਨ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 25 ਸਾਲ ਦੀ ਆਨਿਆ ਸ਼ਰਬਸੋਲ ਨੇ ਅਜਿਹਾ ਕੀ ਕੀਤਾ ਜਿਸ ਨੇ ਕਰੋੜਾਂ ਭਾਰਤੀ ਫੈਂਸ ਦਾ ਸੁਪਨਾ ਤੋੜ ਦਿੱਤਾ। ਇੰਗਲੈਂਡ ਨੇ ਭਾਰਤ ਨੂੰ 229 ਦੌੜਾਂ ਦਾ ਟੀਚਾ ਦਿੱਤਾ ਸੀ। ਜਦੋਂ ਭਾਰਤ ਜਵਾਬ ਦੇਣ ਉੱਤਰਿਆ ਤਦ ਸ਼ਰਬਸੋਲ ਹੀ ਅਜਿਹੀ ਗੇਂਦਬਾਜ਼ ਸੀ ਜਿਸ ਨੇ ਦੂਜੇ ਹੀ ਓਵਰ ਵਿੱਚ ਟੀਮ ਦੀਆਂ ਪੰਜ ਦੌੜਾਂ ਉੱਤੇ ਓਪਨਰ ਸਿਮ੍ਰਤੀ ਮੰਧਾਨਾ (0) ਨੂੰ ਬੋਲਡ ਕਰ ਦਿੱਤਾ। ਇਸਦੇ ਇਲਾਵਾ ਉਹ ਸ਼ਰਬਸੋਲ ਹੀ ਸੀ ਜਿਸ ਨੇ ਅਹਿਮ ਸਮੇਂ 'ਤੇ 86 ਦੌੜਾਂ ਬਣਾਕੇ ਖੇਡ ਰਹੀ ਓਪਨਰ ਪੂਨਮ ਰਾਓਤ ਨੂੰ ਆਉਟ ਕਰਕੇ ਭਾਰਤ ਨੂੰ ਕਰਾਰਾ ਝਟਕਾ ਦਿੱਤਾ ਸੀ। ਆਨਿਆ ਸ਼ਰਬਸੋਲ ਨੇ ਇਸ ਮੈਚ ਵਿੱਚ 9.4 ਓਵਰਾਂ ਵਿੱਚ ਕੁਲ 46 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਜੋ ਉਨ੍ਹਾਂ ਦੇ ਕਰੀਅਰ ਦਾ ਸਰਵਸ੍ਰਸ਼ੇਸ਼ਠ ਪ੍ਰਦਰਸ਼ਨ ਵੀ ਸਾਬਤ ਹੋਇਆ। ਉਹ ਮੈਨ ਆਫ ਦਿ ਮੈਚ ਵੀ ਬਣੀ।
ਘੱਟ ਉਮਰ ਤੋਂ ਹੀ ਕ੍ਰਿਕਟ ਦੀ ਵੱਲ ਵਧਾਏ ਕਦਮ
ਆਨਿਆ ਸ਼ਰਬਸੋਲ ਦਾ ਜਨਮ 7 ਦਸੰਬਰ 1991 ਨੂੰ ਇੰਗਲੈਂਡ ਦੇ ਬੇਥ (ਸਮਰਸੇਟ) ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਲੇਨ ਸ਼ਰਬਸੋਲ 90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਵਿਲਟਸ਼ਰ ਕਲੱਬ ਲਈ ਕਾਉਂਟੀ ਕ੍ਰਿਕਟ ਵਿੱਚ ਕੁੱਝ ਮੈਚ ਖੇਡ ਚੁੱਕੇ ਹਨ। ਹਾਲਾਂਕਿ ਉਹ ਕ੍ਰਿਕਟ ਵਿੱਚ ਬਹੁਤ ਮੁਕਾਮ ਹਾਸਲ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਆਪਣੀ ਬੇਟੀ ਦੇ ਜ਼ਰੀਏ ਆਪਣਾ ਅਧੂਰਾ ਸੁਪਨਾ ਪੂਰਾ ਕਰਨ ਦਾ ਮਨ ਬਣਾਇਆ। ਆਨਿਆ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਾਰੇ ਹੈਰਾਨ ਉਸ ਸਮੇਂ ਰਹਿ ਗਏ ਜਦੋਂ ਇਸ ਖਿਡਾਰਨ ਨੇ 12 ਸਾਲ ਦੀ ਉਮਰ ਵਿੱਚ ਸਮਰਸੇਟ ਕਲੱਬ ਦੀ ਫਰਸਟ ਟੀਮ ਵਲੋਂ ਆਪਣਾ ਡੈਬਿਊ ਕੀਤਾ। ਛੋਟੀ ਉਮਰ ਦੀ ਸ਼ਰਬਸੋਲ ਨੇ ਆਪਣੇ ਪਹਿਲੇ ਮੈਚ ਵਿੱਚ ਦੋ ਵਿਕਟਾਂ ਲਈਆਂ ਅਤੇ ਉਨ੍ਹਾਂ ਦੀ ਟੀਮ ਨੇ ਚਾਰ ਵਿਕਟ ਨਾਲ ਉਹ ਮੈਚ ਜਿੱਤਿਆ। ਉਨ੍ਹਾਂ ਨੇ ਉਸ ਜੂਨੀਅਰ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਰਬਸੋਲ ਦਾ ਕ੍ਰਿਕਟ ਦੇ ਮੈਦਾਨ ਉੱਤੇ ਲਾਜਵਾਬ ਆਗਾਜ਼ ਹੋ ਚੁੱਕਿਆ ਸੀ।
ਫਿਰ ਸ਼ੁਰੂ ਹੋਇਆ ਜਾਨਦਾਰ ਸਫਰ
ਔਰਤਾਂ ਦੀ ਲਿਸਟ-ਏ ਕ੍ਰਿਕਟ ਵਿੱਚ ਸ਼ਰਬਸੋਲ ਨੇ 2007 ਦੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਿਰ ਇੰਗਲੈਂਡ ਡਿਵੈਲੇਪਮੈਂਟ ਟੀਮ ਵਲੋਂ ਖੇਡਦੇ ਹੋਏ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਲੋਕਾਂ ਦਾ ਧਿਆਨ ਆਪਣੀ ਵੱਲ ਖਿੱਚ ਲਿਆ ਸੀ। ਫਿਰ ਅਗਲੇ ਹੀ ਸਾਲ 2008 ਵਿੱਚ ਉਹ ਮੌਕਾ ਆ ਗਿਆ ਜਿਸਦਾ ਸਾਰਿਆਂ ਨੂੰ ਇੰਤਜ਼ਾਰ ਸੀ। ਆਨਿਆ ਨੇ ਉਸ ਸਾਲ ਅਗਸਤ ਵਿੱਚ ਦੱਖਣ ਅਫਰੀਕਾ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ। ਉਸ ਸੀਜ਼ਨ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਸ਼ਾਨਦਾਰ ਰਿਹਾ ਕਿ ਸਾਲ ਦੇ ਅਖੀਰ ਵਿੱਚ ਉਨ੍ਹਾਂ ਨੂੰ 'ਮੋਸਟ ਪ੍ਰੋਮਿਸਿੰਗ ਯੁਵਾ ਵੂਮੈਨ ਕ੍ਰਿਕਟਰ ਆਫ ਦਿ ਈਯਰ' ਦੇ ਇਨਾਮ ਨਾਲ ਨਵਾਜਿਆ ਗਿਆ। ਇਸਦੇ ਨਾਲ ਹੀ ਅਗਲੇ ਸਾਲ 2009 ਵਿੱਚ ਉਨ੍ਹਾਂ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ। ਉਸ ਵਿਸ਼ਵ ਕੱਪ ਵਿੱਚ ਵੀ ਇੰਗਲੈਂਡ ਹੀ ਚੈਂਪੀਅਨ ਬਣਿਆ ਸੀ।
ਇਹ ਹਨ WWE ਦੀਆਂ ਸਭ ਤੋਂ ਖੂਬਸੂਰਤ ਰੈਸਲਰਾਂ, ਰੈਸਲਿੰਗ ਤੋਂ ਬਾਅਦ ਕਰਦੀਆਂ ਹਨ ਇਹ ਕੰਮ (ਤਸਵੀਰਾਂ)
NEXT STORY