ਵਾਯਨਾਡ- ਇੰਗਲੈਂਡ ਲਾਇਨਜ਼ ਨੇ ਵੀਰਵਾਰ ਨੂੰ ਭਾਰਤ-ਏ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ਮੈਚ ਦੇ ਪਹਿਲੇ ਦਿਨ 5 ਵਿਕਟਾਂ 'ਤੇ 303 ਦੌੜਾਂ ਬਣਾਈਆਂ। ਲਾਇਨਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਬੇਨ ਡਕੇਟ (80) ਤੇ ਮੈਕਸ ਹੋਲਡੇਨ (26) ਨੇ ਪਹਿਲੇ ਵਿਕਟ ਦੇ ਲਈ 23.3 ਓਵਰਾਂ 'ਚ 82 ਦੌੜਾਂ ਜੋੜ ਕੇ ਵਧੀਆ ਸ਼ੁਰੂਆਤ ਦਿੱਤੀ। ਡਕੇਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਗੇਂਦਬਾਜ਼ਾਂ ਦਾ ਆਸਾਨੀ ਨਾਲ ਸਾਹਮਣਾ ਕੀਤਾ।
ਨਵਦੀਪ ਸੈਨੀ ਨੇ 24ਵੇਂ ਓਵਰ 'ਚ ਹੋਲਡੇਨ ਨੂੰ ਵਿਕਟਕੀਪਰ ਭਰਤ ਦੇ ਹੱਥੋਂ ਕੈਚ ਕਰਵਾ ਕੇ ਭਾਰਤ 'ਏ' ਨੂੰ ਪਹਿਲੀ ਸਫਲਤਾ ਦਿਵਾਈ। ਸੈਮ ਹੇਨ ਨੇ ਇਸ ਤੋਂ ਬਾਅਦ ਡਕੇਟ ਦੇ ਨਾਲ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਰਦੁਲ ਠਾਕੁਰ ਨੇ ਡਕੇਟ ਨੂੰ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਡਕੇਟ ਨੇ 118 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਚੌਕੇ ਲਗਾਏ। ਇਗਲੈਂਡ ਦੀ ਟੈਸਟ ਟੀਮ ਦੇ ਮੈਂਬਰ ਰਹੇ ਓਲਿਵਕ ਪੋਪ (08) ਤੇ ਕਪਤਾਨ ਸੈਮ ਬਿਲਿੰਗਸ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਸਕੇ ਪਰ ਹੇਨ ਨੇ ਇਕ ਪਾਸੇ ਸੰਭਾਲ ਰੱਖਿਆ। ਭਾਰਤ ਵਲੋਂ ਸੈਨੀ ਨੇ 57 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਠਾਕੁਰ, ਸਕਸੇਨਾ ਤੇ ਆਵੇਸ਼ ਖਾਨ ਨੂੰ 1-1 ਵਿਕਟ ਹਾਸਲ ਕੀਤੀ।
ਗੇਲ ਦੀ ਵੈਸਟਇੰਡੀਜ਼ ਟੀਮ 'ਚ ਵਾਪਸੀ
NEXT STORY