ਅਹਿਮਦਾਬਾਦ- ਭਾਰਤ ਨੇ ਇੱਥੇ ਡੇਅ-ਨਾਈਟ ਤੀਜੇ ਟੈਸਟ ’ਚ 10 ਵਿਕਟਾਂ ਦੀ ਜਿੱਤ ਨਾਲ ਇੰਗਲੈਂਡ ਨੂੰ ਜੂਨ ’ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਦੌੜ ’ਚੋਂ ਬਾਹਰ ਕਰ ਦਿੱਤਾ ਤੇ ਇਸ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਿਆ। ਭਾਰਤ ਚਾਰ ਮਾਰਚ ਤੋਂ ਇੱਥੇ ਸ਼ੁਰੂ ਹੋਣ ਵਾਲੇ ਆਖਰੀ ਟੈਸਟ ’ਚ ਡਰਾਅ ਜਾਂ ਜਿੱਤ ਨਾਲ ਲਾਰਡਸ ’ਚ ਨਿਊਜ਼ੀਲੈਂਡ ਨਾਲ ਖੇਡਣ ਦਾ ਅਧਿਕਾਰ ਹਾਸਲ ਕਰ ਲਵੇਗਾ। ਨਿਊਜ਼ੀਲੈਂਡ ਨੇ ਪਹਿਲਾਂ ਹੀ ਵਿਸ਼ਵ ਕੱਪ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਤੇ ਉਹ ਸੂਚੀ ’ਚ ਦੂਜੇ ਸਥਾਨ ’ਤੇ ਮੌਜੂਦ ਹਨ।
ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕਿਹਾ ਕਿ ਇੰਗਲੈਂਡ ਅੰਕ ਸੂਚੀ ’ਚ 64.1 ਫੀਸਦੀ ਅੰਕ ਹੇਠਾ ਆ ਗਿਆ ਹੈ ਤੇ ਇਸ ’ਚ ਭਾਰਤ 71 ਫੀਸਦੀ ਅੰਕਾਂ ਨਾਲ ਚੋਟੀ ’ਤੇ ਹੈ। ਉਸ ਦੇ ਅਨੁਸਾਰ ਅਹਿਮਦਾਬਾਦ ’ਚ ਭਾਰਤ ਵਿਰੁੱਧ ਤੀਜੇ ਟੈਸਟ ਨੂੰ ਹਾਰਨ ’ਤੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਗ੍ਹਾ ਬਣਾਉਣ ਦੀ ਦੌੜ ਚੋਂ ਬਾਹਰ ਹੋ ਗਿਆ ਹੈ। ਇੰਗਲੈਂਡ ਚਾਰ ਮੈਚਾਂ ਦੀ ਸੀਰੀਜ਼ ’ਚ 1-2 ਨਾਲ ਪਿੱਛੇ ਹੈ ਤੇ ਉਸ ਨੂੰ ਡਬਲਯੂ. ਟੀ. ਸੀ. ਫਾਈਨਲ ’ਚ ਖੇਡਣ ਲਈ ਚਾਰ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤਣ ਦੀ ਜ਼ਰੂਰਤ ਸੀ।
ਨਿਊਜ਼ੀਲੈਂਡ ਨੇ 70 ਫੀਸਦੀ ਅੰਕਾਂ ਨਾਲ ਫਾਈਨਲ ’ਚ ਸਥਾਨ ਪੱਕਾ ਕਰ ਲਿਆ। ਜੇਕਰ ਭਾਰਤ ਚੌਥੇ ਤੇ ਆਖਰੀ ਟੈਸਟ ’ਚੋਂ ਹਾਰ ਜਾਂਦਾ ਹੈ ਤਾਂ ਆਸਟਰੇਲੀਆ ਫਾਈਨਲ ’ਚ ਜਗ੍ਹਾ ਬਣਾ ਲਵੇਗਾ ਜੋ 69.2 ਫੀਸਦੀ ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਕੋਹਲੀ ਨੇ ਧੋਨੀ ਨੂੰ ਛੱਡਿਆ ਪਿੱਛੇ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
NEXT STORY