ਮਾਸਕੋ- ਫੀਫਾ ਵਿਸ਼ਵ ਕੱਪ ਵਿਚ ਇੰਗਲੈਂਡ ਤੇ ਕ੍ਰੋਏਸ਼ੀਆ ਦੀਆਂ ਟੀਮਾਂ ਨੂੰ ਲਗਾਤਾਰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਰੂਸ ਵਿਚ ਬੁੱਧਵਾਰ ਨੂੰ ਦੋਵੇਂ ਟੀਮਾਂ ਆਪਸੀ ਟੱਕਰ ਵਿਚ ਕੋੜੇ ਇਤਿਹਾਸ ਨੂੰ ਪਿੱਛੇ ਛੱਡਦੇ ਹੋਏ ਅੰਤ ਖਿਤਾਬੀ ਮੁਕਾਬਲੇ ਵਿਚ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ।
ਇੰਗਲੈਂਡ ਤੇ ਕ੍ਰੋਏਸ਼ੀਆ ਪਿਛਲੇ ਕਈ ਸਾਲਾਂ ਤੋਂ ਫੁੱਟਬਾਲ ਵਿਸ਼ਵ ਕੱਪ ਵਿਚ ਸੈਮੀਫਾਈਨਲ ਦੇ ਜਿੰਕਸ ਨੂੰ ਤੋੜ ਨਹੀਂ ਸਕੀਆਂ ਹਨ ਪਰ 21ਵੇਂ ਵਿਸ਼ਵ ਕੱਪ ਵਿਚ ਨਿਸ਼ਚਿਤ ਹੀ ਇਨ੍ਹਾਂ ਦੋਵਾਂ 'ਚੋਂ ਕਿਸੇ ਇਕ ਟੀਮ ਕੋਲ ਇਕ ਕਦਮ ਅੱਗੇ ਜਾਣ ਦਾ ਮੌਕਾ ਰਹੇਗਾ।
ਇੰਗਲੈਂਡ ਆਖਰੀ ਵਾਰ 1990 ਵਿਚ ਸੈਮੀਫਾਈਨਲ ਵਿਚ ਪਹੁੰਚਿਆ ਸੀ, ਜਿੱਥੇ ਉਸ ਨੂੰ ਪੈਨਲਟੀ ਸ਼ੂਟਆਊਟ ਵਿਚ ਤੁਰਿਨ ਵਿਚ ਪੱਛਮੀ ਜਰਮਨੀ ਤੋਂ ਹਾਰ ਝੱਲਣੀ ਪਈ ਸੀ ਜਦਕਿ 8 ਸਾਲਾਂ ਬਾਅਦ ਵਿਸ਼ਵ ਕੱਪ ਵਿਚ ਪਹਿਲੀ ਵਾਰ ਬਤੌਰ ਆਜ਼ਾਦ ਦੇਸ਼ ਕ੍ਰੋਏਸ਼ੀਆ ਮੇਜ਼ਬਾਨ ਫਰਾਂਸ ਤੋਂ ਹਾਰ ਗਿਆ ਸੀ, ਜਿਹੜਾ ਬਾਅਦ ਵਿਚ ਚੈਂਪੀਅਨ ਬਣਿਆ ਸੀ।
ਕ੍ਰੋਏਸ਼ੀਆ ਲਈ ਆਖਰੀ-4 ਵਿਚ ਪਹੁੰਚਣਾ ਇਕ ਵੱਡੀ ਉਪਲੱਬਧੀ ਮੰਨੀ ਗਈ ਸੀ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਤਤਕਾਲਿਨ ਕੋਚ ਮਿਰੋਸਲਾਵ ਬਲਾਜੇਵਿਚ ਦੀ ਕੋਚਿੰਗ ਵਿਚ ਟੀਮ ਨੇ ਖਿਤਾਬ ਹਾਸਲ ਕਰਨ ਦਾ ਇਕ ਵੱਡਾ ਮੌਕਾ ਗੁਆਇਆ ਸੀ। ਉਥੇ ਹੀ 28 ਸਾਲ ਪਹਿਲਾਂ ਇਟਲੀ ਵਿਚ ਗੈਰੀ ਲਿੰਕਰ ਤੇ ਪਾਲ ਗਾਸਕੋਇਗਨੇ ਦੀ ਇੰਗਲੈਂਡ ਟੀਮ ਵੀ ਸੈਮੀਫਾਈਨਲ ਤੋਂ ਅੱਗੇ ਵਧਣ ਦਾ ਚੰਗਾ ਮੌਕਾ ਗੁਆ ਬੈਠੀ ਸੀ।
ਰੂਸ ਵਿਸ਼ਵ ਕੱਪ ਇਸ ਵਾਰ ਕਈ ਅਰਥਾਂ ਵਿਚ ਵੱਖ ਰਿਹਾ ਹੈ, ਜਿਸ ਵਿਚ ਮੁੱਕਦੀ ਗੱਲ ਇਹ ਰਹੀ ਕਿ ਇੱਥੇ ਇਟਲੀ, ਚਿਲੀ ਵਰਗੀਆਂ ਵੱਡੀਆਂ ਟੀਮਾਂ ਬਾਹਰ ਰਹੀਆਂ ਹਨ ਤਾਂ ਜਿਹੜੀਆਂ ਟੀਮਾਂ ਫਾਈਨਲਸ ਤਕ ਪਹੁੰਚੀਆਂ, ਉਨ੍ਹ੍ਹਾਂ ਵਿਚ ਜ਼ਿਆਦਾਤਰ ਨੂੰ ਖਿਤਾਬ ਦਾ ਦਾਅਵੇਦਾਰ ਮੰਨਿਆ ਹੀ ਨਹੀਂ ਗਿਆ ਪਰ ਇਨ੍ਹਾਂ ਟੀਮਾਂ ਨੇ ਆਪਣੇ ਪ੍ਰਦਰਸ਼ਨ ਨੂੰ ਖੁਦ ਨੂੰ ਸਾਬਤ ਕੀਤਾ ਹੈ ਤੇ ਹੁਣ ਕਿਸੇ ਵੀ ਟੀਮ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।
ਕ੍ਰੋਏਸ਼ੀਆ ਤੇ ਇੰਗਲੈਂਡ ਵਿਚਾਲੇ ਪਿਛਲੇ ਮੁਕਾਬਲਿਆਂ ਨੂੰ ਦੇਖਿਆ ਜਾਵੇ ਤਾਂ ਮੈਚ ਵਿਚ ਇੰਗਲਿਸ਼ ਟੀਮ ਦਾ ਪੱਲੜਾ ਕੁਝ ਭਾਰੀ ਲੱਗਦਾ ਹੈ। ਦੋਵਾਂ ਵਿਚਾਲੇ ਸੱਤ ਮੈਚਾਂ ਵਿਚ ਇੰਗਲੈਂਡ ਨੇ ਚਾਰ ਜਿੱਤੇ ਹਨ, ਜਿਸ ਵਿਚ ਸਾਲ 2009 ਵਿਚ ਵਿਸ਼ਵ ਕੱਪ ਕੁਆਲੀਫਾਈਰ ਮੈਚ ਵੀ ਸ਼ਾਮਲ ਹੈ, ਜਿੱਥੇ ਉਸ ਨੇ ਕ੍ਰੋਏਸ਼ੀਆ ਨੂੰ 5-1 ਨਾਲ ਹਰਾਇਆ ਸੀ।
ਜੋਕੋਵਿਚ ਤੇ ਡੇਲ ਪੋਤ੍ਰੋ ਕੁਆਰਟਰ ਫਾਈਨਲ 'ਚ
NEXT STORY