ਬਰਮਿੰਘਮ- ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬੇਨ ਫੋਕਸ ਨੂੰ ਡ੍ਰੈਸਿੰਗ ਰੂਪ 'ਚ ਸੱਟ ਲੱਗ ਗਈ, ਜਿਸ ਤੋਂ ਬਾਅਦ ਬੁੱਧਵਾਰ ਨੂੰ ਉਹ ਨਿਊਜ਼ੀਲੈਂਡ ਦੇ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ। ਇਕ ਰਿਪੋਰਟ ਅਨੁਸਾਰ ਕਾਉਂਟੀ ਚੈਂਪੀਅਨਸ਼ਿਪ 'ਚ ਮਿਡਲਸੇਕਸ ਤੇ ਉਸਦੀ ਟੀਮ ਸਰਰੇ ਦੇ ਵਿਚ ਮੈਚ ਤੋਂ ਬਾਅਦ ਉਹ ਮੋਜੇ ਪਾ ਕੇ ਡ੍ਰੈਸਿੰਗ ਰੂਮ 'ਚ ਘੁੰਮ ਰਹੇ ਸੀ ਤਾਂ ਫਿਸਲਣ ਦੇ ਕਾਰਨ ਸੱਟ ਲੱਗ ਗਈ। ਨਿਊਜ਼ੀਲੈਂਡ ਵਿਰੁੱਧ ਮੈਚਾਂ ਦੇ ਲਈ ਹਾਸੀਬ ਹਮੀਦ ਤੇ ਨਵੇਂ ਖਿਡਾਰੀ ਸੈਮ ਬਿਲਿੰਗਸ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ
ਫੋਕਸ ਨੂੰ ਇੰਗਲੈਂਡ ਦੀ ਧਰਤੀ 'ਤੇ ਅਗਲੇ ਮਹੀਨੇ ਲਾਰਡਸ 'ਚ ਆਪਣਾ ਪਹਿਲਾ ਟੈਸਟ ਖੇਡਣਾ ਸੀ। ਉਸਦੇ ਸਾਥੀ ਵਿਕਟਕੀਪਰ ਜੋਸ ਬਟਲਰ ਅਤੇ ਜਾਨੀ ਬੇਅਰਸਟੋ ਦੇ ਨਾਲ-ਨਾਲ ਇੰਡੀਅਨ ਪ੍ਰੀਮੀਅਰ ਲੀਗ 'ਚ ਹਿੱਸਾ ਲੈਣ ਵਾਲੇ ਮੋਈਨ ਅਲੀ, ਸੈਮ ਕਾਉਰੇਨ ਤੇ ਕ੍ਰਿਸ ਵੋਕਸ ਨੂੰ ਆਰਾਮ ਦਿੱਤਾ ਗਿਆ ਹੈ ਉਹ ਟੈਸਟ ਟੀਮ 'ਚ ਸ਼ਾਮਲ ਨਹੀਂ ਹੈ। ਫੋਕਸ ਇਸ ਸੱਟ ਦੇ ਕਾਰਨ ਤਿੰਨ ਮਹੀਨੇ ਦੇ ਲਈ ਖੇਡ ਤੋਂ ਬਾਹਰ ਹੋ ਸਕਦੇ ਹਨ।
ਟੀਮ 'ਚ ਸ਼ਾਮਲ ਦੂਜੇ ਵਿਕਟਕੀਪਰ ਜੇਮਸ ਬ੍ਰੇਸੀ ਜੇਕਰ ਆਉਣ ਵਾਲੇ ਸਮੇਂ 'ਚ ਵਿਕਟ ਦੇ ਪਿੱਛੇ ਅਤੇ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਫੋਕਸ ਦੇ ਲਈ ਭਾਰਤ ਦੇ ਵਿਰੁੱਧ ਆਗਾਮੀ ਸੀਰੀਜ਼ ਅਤੇ ਸਾਲ ਦੇ ਆਖਰ 'ਚ ਏਸ਼ੇਜ਼ ਸੀਰੀਜ਼ ਦੇ ਲਈ ਵਾਪਸੀ ਮੁਸ਼ਕਿਲ ਹੋਵੇਗੀ। ਫੋਕਸ ਸਰਰੇ ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਰਹਿਣਗੇ। ਉਨ੍ਹਾਂ ਨੇ 8 ਟੈਸਟ ਮੈਚਾਂ 'ਚ ਮੁਸ਼ਕਿਲ ਹਾਲਾਤਾਂ 'ਚ 410 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਦੌਰਾਨ ਵਿਕਟ ਦੇ ਪਿੱਛੇ 14 ਕੈਚ ਫੜਨ ਦੇ ਨਾਲ 5 ਸਟੰਪ ਵੀ ਕੀਤੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕ੍ਰਿਪਟੋ ਕੱਪ ਸ਼ਤਰੰਜ : ਪਹਿਲੇ ਸਥਾਨ ਦੇ ਨਾਲ ਫ਼ਾਬਿਆਨੋ ਕਰੂਆਨਾ ਪਲੇਅ ਆਫ਼ ’ਚ
NEXT STORY