ਜੋਹਾਨਸਬਰਗ-ਇੰਗਲੈਂਡ ਦੇ ਦੱਖਣੀ ਅਫਰੀਕਾ ਦੌਰੇ ਦੀਆਂ ਮਿਤੀਆਂ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਗਿਆ ਹੈ, ਜਿਸ ਵਿਚ ਟੀਮ 4 ਟੈਸਟ, 3 ਵਨ ਡੇ ਤੇ 3 ਟੀ-20 ਕੌਮਾਂਤਰੀ ਮੁਕਾਬਲੇ ਖੇਡੇਗੀ। ਦੱ. ਅਫਰੀਕਾ ਕ੍ਰਿਕਟ ਵਲੋਂ ਜਾਰੀ ਮਿਤੀਆਂ ਮੁਤਾਬਕ ਇੱਥੇ ਇੰਗਲੈਂਡ ਦੀ ਟੀਮ 26 ਦਸੰਬਰ ਨੂੰ ਸੈਂਚੁਰੀਅਨ ਵਿਚ ਪਹਿਲਾ ਟੈਸਟ ਖੇਡੇਗੀ, ਜਦਕਿ ਕੇਪਟਾਊਨ ਦੇ ਨਿਊਲੈਂਡਸ ਵਿਚ 3 ਜਨਵਰੀ ਨੂੰ ਦੂਜਾ ਟੈਸਟ ਖੇਡਿਆ ਜਾਵੇਗਾ।
ਬਾਕੀ ਦੇ ਦੋ ਟੈਸਟ ਮੈਚ ਪੋਰਟ ਐਲਿਜ਼ਾਬੇਥ ਤੇ ਜੋਹਾਨਸਬਰਗ ਵਿਚ ਖੇਡੇ ਜਾਣਗੇ। ਟੈਸਟ ਲੜੀ ਤੋਂ ਬਾਅਦ ਫਰਵਰੀ ਵਿਚ 3 ਵਨ ਡੇ ਤੇ 3 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ।
ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਵਿਜੇ ਸ਼ੰਕਰ ਹੋਏ ਸੱਟ ਦਾ ਸ਼ਿਕਾਰ
NEXT STORY