ਰੇਪਿਨੋ— ਬ੍ਰਾਜ਼ੀਲ 'ਚ ਗਰੁੱਪ ਗੇੜ ਅਤੇ ਯੂਰੋ 2016 ਵਿਚ ਦੂਜੇ ਰਾਊਂਡ 'ਚ ਬਾਹਰ ਹੋਣ ਵਾਲੀ ਇੰਗਲੈਂਡ ਦੀ ਟੀਮ ਇਸ ਵਾਰ ਫੀਫਾ ਵਿਸ਼ਵ ਕੱਪ ਦੇ ਗਰੁੱਪ-ਜੀ ਮੁਕਾਬਲੇ ਵਿਚ ਟਿਊਨੇਸ਼ੀਆ ਵਿਰੁੱਧ ਨਵੇਂ ਜੋਸ਼ ਨਾਲ ਉਤਰੇਗੀ। ਇੰਗਲੈਂਡ ਦੇ ਮੈਨੇਜਰ ਗੈਰੇਥ ਸਾਊਥਗੇਟ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਸ ਦੀ ਟੀਮ ਤੋਂ ਉਮੀਦਾਂ ਜ਼ਿਆਦਾ ਨਾ ਲਾਈਆਂ ਜਾਣ ਤਾਂ ਕਿ ਟੀਮ ਬਿਨਾਂ ਕਿਸੇ ਦਬਾਅ ਦੇ ਬਿਹਤਰ ਪ੍ਰਦਰਸ਼ਨ ਕਰ ਸਕੇ।
ਇੰਗਲੈਂਡ ਨੂੰ ਯੂਰੋ 2016 ਵਿਚ ਆਈਸਲੈਂਡ ਹੱਥੋਂ ਦੂਜੇ ਦੌਰ ਵਿਚ ਹਾਰ ਕੇ ਸ਼ਰਮਨਾਕ ਤੌਰ 'ਤੇ ਬਾਹਰ ਹੋਣਾ ਪਿਆ ਸੀ, ਜਦਕਿ ਚਾਰ ਸਾਲ ਪਹਿਲਾਂ ਬ੍ਰਾਜ਼ੀਲ ਵਿਚ ਹੋਏ ਵਿਸ਼ਵ ਕੱਪ ਵਿਚ ਉਸ ਦੀ ਗਰੁੱਪ ਦੌਰ ਵਿਚ ਹੀ ਛੁੱਟੀ ਹੋ ਗਈ ਸੀ। ਆਪਣੀ ਟੀਮ ਨੂੰ ਦਬਾਅ ਤੋਂ ਮੁਕਤ ਰੱਖਣ ਲਈ ਇੰਗਲੈਂਡ ਦੇ ਪ੍ਰਸ਼ੰਸਕ ਇੰਗਲੈਂਡ ਦੇ ਖਿਤਾਬ ਜਿੱਤਣ ਨੂੰ ਲੈ ਕੇ ਕੋਈ ਗੱਲ ਨਹੀਂ ਕਰ ਰਹੇ ਹਨ।
FIFA WC: ਬ੍ਰਾਜ਼ੀਲ ਤੇ ਸਵਿਟਜ਼ਰਲੈਂਡ ਨੇ ਖੇਡਿਆ 1-1 ਨਾਲ ਡਰਾਅ
NEXT STORY