ਕੋਲੰਬੋ— ਇੰਗਲੈਂਡ ਮਹਿਲਾ ਟੀਮ ਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਵੀਰਵਾਰ ਨੂੰ ਕੋਲੰਬੋ 'ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 205 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਮਹਿਲਾ ਟੀਮ 20 ਓਵਰਾਂ 'ਚ 6 ਵਿਕਟਾਂ 'ਤੇ 108 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਨੇ ਇਹ ਮੈਚ 96 ਦੌੜਾਂ ਨਾਲ ਜਿੱਤ ਕੇ ਟੀ-20 ਸੀਰੀਜ਼ 'ਚ 3-0 ਨਾਲ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰ ਦਿੱਤਾ।

ਇੰਗਲੈਂਡ ਮਹਿਲਾ ਟੀਮ ਨੇ ਪਹਿਲਾ ਟੀ-20 ਮੈਚ 8 ਵਿਕਟਾਂ ਨਾਲ ਜਿੱਤਿਆ ਤੇ ਦੂਜੇ ਟੀ-20 ਮੈਚ 'ਚ ਵੀ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਤੀਜੇ ਟੀ-20 ਮੈਚ 'ਚ 96 ਦੌੜਾਂ ਨਾਲ ਜਿੱਤ ਲਿਆ।
ਇੰਡੀਅਨ ਓਪਨ ਦੇ ਪਹਿਲੇ ਦਿਨ ਭਾਰਤੀਆਂ 'ਚੋਂ ਚੋਟੀ 'ਤੇ ਰਹੇ ਸ਼ੁਭੰਕਰ
NEXT STORY