ਕੈਂਟਰਬਰੀ– ਸੋਫੀ ਐਕਲਸਟਨ ਦੀ ਬਿਹਤਰੀਨ ਗੇਂਦਬਾਜ਼ੀ ਤੇ ਉਸ ਤੋਂ ਬਾਅਦ ਐਲਿਸ ਕੈਪਸੀ (ਅਜੇਤੂ 67) ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-20 ਮੈਚ ਵਿਚ 4 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਬੜ੍ਹਤ ਬਣਾ ਲਈ। 142 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਵੀ ਸ਼ੁਰੂਆਤ ਖਰਾਬ ਰਹੀ। ਪਹਿਲੇ ਹੀ ਓਵਰ ਵਿਚ ਹੰਨਾ ਰੋ ਨੇ ਮਾਯਾ ਬੁਸ਼ੇਰ (0) ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਇਸ ਤੋਂ ਬਾਅਦ ਸੋਫੀਆ ਡੰਕਲੇ ਤੇ ਐਲਿਸ ਕੈਪਸੀ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜਾਹਿਰਾ ਕਰਦੇ ਹੋਏ ਦੂਜੀ ਵਿਕਟ ਲਈ 66 ਦੌੜਾਂ ਜੋੜੀਆਂ।
ਨੌਵੇਂ ਓਵਰ ਵਿਚ ਫ੍ਰੈਨ ਜੋਨਸ ਨੇ ਸੋਫੀਆ ਡੰਕਲੇ ਨੂੰ ਬੋਲਡ ਕਰਕੇ ਨਿਊਜ਼ੀਲੈਂਡ ਨੂੰ ਦੂਜੀ ਸਫਲਤਾ ਦਿਵਾਈ। ਡੰਕਲੇ ਨੇ 26 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਕਪਤਾਨ ਨੈੱਟ ਸਾਈਵਰ ਬ੍ਰੰਟ (0) ਨੂੰ ਫ੍ਰੈਨ ਜੋਨਸ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਐਮੀ ਜੋਂਸ (19) ਰਨ ਆਊਟ ਹੋਈ। ਐਲਿਸ ਕੈਪਸੀ ਨੇ 60 ਗੇਂਦਾਂ ਵਿਚ 67 ਦੌੜਾਂ ਦੀ ਅਜੇਤੂ ਪਾਰੀ ਖੇਡੀ। ਫ੍ਰੇਯਾ ਕੈਂਪ ਨੇ ਅਜੇਤੂ 16 ਦੌੜਾਂ ਬਣਾਈਆਂ।
ਇੰਗਲੈਂਡ ਨੇ 19.2 ਓਵਰਾਂ ਵਿਚ 4 ਵਿਕਟਾਂ ’ਤੇ 142 ਦੌੜਾਂ ਬਣਾ ਕੇ ਮੁਕਾਬਲਾ 6 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਨਿਊਜੀਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ’ਤੇ 141 ਦੌੜਾਂ ਬਣਾਈਆਂ।
ਅਸ਼ਵਿਨ ਦੀ ਕਿਤਾਬ ’ਚ ਧੋਨੀ ਦੇ ਸ਼੍ਰੀਸੰਥ ਨੂੰ ਸੁਧਾਰਨ, ਉਸਦੇ ਮਾਕਡਿੰਗ ਡੈਬਿਊ ਦੇ ਕਿੱਸੇ
NEXT STORY