ਨਵੀਂ ਦਿੱਲੀ- ਆਰ. ਅਸ਼ਵਿਨ ਦੀ ਆਤਮਕਥਾ ‘ਆਈ ਹੈਵ ਦਿ ਸਟ੍ਰੀਟਸ-ਏ ਕੁਟੀ ਕ੍ਰਿਕਟ ਸਟੋਰੀ’ ਵਿਚ ਪੜ੍ਹਨ ਲਈ ਕੁਝ ਮਜ਼ੇਦਾਰ ਕਿੱਸੇ ਮੌਜੂਦ ਹਨ, ਜਿਨ੍ਹਾਂ ਵਿਚ ਨਾਰਾਜ਼ ਮਹਿੰਦਰ ਸਿੰਘ ਧੋਨੀ ਦਾ ਐੱਸ. ਸ਼੍ਰੀਸੰਥ ਨੂੰ ਮੈਚ ਦੇ ਵਿਚਾਲੇ ਵਿਚ ਵਤਨ ਭੇਜਣ ਦੇ ਫੈਸਲੇ ਦੀ ਘਟਨਾ ਤੋਂ ਲੈ ਕੇ ਜਵਾਨੀ ਵਿਚ ‘ਮਾਕਡਿੰਗ’ ਡੈਬਿਊ ਤੇ ਡਬਲਯੂ. ਵੀ. ਰਮਨ ਦਾ ਉਸ ਨੂੰ ਮਾਰਕ ਆਫ ਸਪਿਨਰ ਬਣਨ ਦੀ ਕੋਸ਼ਿਸ਼ ਕਰਨ ਦੀਆਂ ਗੱਲਾਂ ਸ਼ਾਮਲ ਹਨ।
ਇਸ 184 ਪੰਨਿਆਂ ਦੀ ਕਿਤਾਬ ਨੂੰ ਪੇਂਗੂਇਨ ਰੈਂਡਮ ਨੇ ਪ੍ਰਕਾਸ਼ਿਤ ਕੀਤਾ ਹੈ, ਜਿਸ ਦਾ ਸਾਂਝਾ ਲੇਖਕ ਸੀਨੀਅਰ ਪੱਤਰਕਾਰ ਸਿਧਾਰਥ ਮੋਂਗਾ ਹੈ, ਜਿਸ ਵਿਚ ਅਸ਼ਿਵਨ ਦੇ ਸ਼ੁਰੂਆਤੀ ਸਾਲਾਂ ਤੋਂ ਲੈ ਕੇ 2011 ਤਕ ਭਾਰਤ ਦੀ ਇਤਿਹਾਸਕ ਵਿਸ਼ਵ ਕੱਪ ਤਕ ਦਾ ਸਫਰ ਸ਼ਾਮਲ ਹੈ।
ਇਸ ਵਿਚ ਸਭ ਤੋਂ ਦਿਲਚਸਪ ਘਨਟਾ ਗੱੁਸੇ ਵਿਚ ਆਏ ਧੋਨੀ ਦਾ 2010 ਵਿਚ ਦੱਖਣੀ ਅਫਰੀਕਾ ਵਿਰੁੱਧ ਪੋਰਟ ਐਲਿਜ਼ਾਬੇਥ (ਹੁਣ ਗਕਬੇਰਹਾ) ਵਿਚ ਸੀਮਤ ਓਵਰਾਂ ਦੇ ਇਕ ਮੈਚ ਵਿਚਾਲੇ ਅਸ਼ਵਿਨ ਨੂੰ ਨਿਰਦੇਸ਼ ਦੇਣਾ ਸੀ ਕਿ ਉਹ ਟੀਮ ਮੈਨੇਜਰ ਰੰਜੀਬ ਬਿਸਵਾਲ ਨੂੰ ਕਹੇ ਕਿ ਉਹ ਐੱਸ. ਸ਼੍ਰੀਸੰਥ ਨੂੰ ਅਗਲੀ ਫਲਾਈਟ ਰਾਹੀਂ ਵਤਨ ਭੇਜ ਦੇਵੇ ਤੇ ਅਜਿਹਾ ਇਸ ਲਈ ਕਿਉਂਕਿ ਸ਼੍ਰੀਸੰਥ ਨੇ ‘ਡ੍ਰੈਸਿੰਗ ਰੂਮ’ ਵਿਚ ਮਾਲਿਸ਼ ਕਰਵਾਉਣ ਲਈ ਕਪਤਾਨ ਦੀ ‘ਡਗਆਊਟ’ ਵਿਚ ਹੋਰ ‘ਰਿਜ਼ਰਵ’ ਖਿਡਾਰੀਆਂ ਨਾਲ ਬੈਠਣ ਦੇ ਨਿਰਦੇਸ਼ ਨੂੰ ਵਾਰ-ਵਾਰ ਅਣਦੇਖਿਆ ਕੀਤਾ ਸੀ। ਧੋਨੀ ਦੇ ਅਜਿਹਾ ਕਰਨ ਨਾਲ ਸ਼੍ਰੀਸੰਥ ਮਾਲਿਸ਼ ਛੱਡ ਕੇ ਡਗ ਆਊਟ ਵਿਚ ਆ ਗਿਆ ਸੀ ਤੇ ‘ਡ੍ਰਿੰਕ’ ਬ੍ਰੇਕ ਵਿਚ ਚੁਸਤੀ ਨਾਲ ਕੰਮ ਕਰਦਾ ਦਿਸਿਆ ਸੀ।
ਟੈਸਟ ਮੈਚਾਂ ਵਿਚ 500 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਅਸ਼ਵਿਨ ਨੇ ਇਹ ਵੀ ਦੱਸਿਆ ਕਿ ਕਿਵੇਂ ਉਸਦੇ ਪਿਤਾ ਰਵੀਚੰਦਰਨ ਨੇ ਉਸ ਨੂੰ ਸਕੂਲ ਵਿਚ ਹੋਏ ਇਕ ਮੈਚ ਵਿਚ ਬਹੁਤ ਜ਼ਿਆਦਾ ਪਿੱਛੇ ਜਾਣ ਕਾਰਨ ‘ਨਾਨ ਸਟ੍ਰਾਈਕਰ’ ਉੱਤੇ ਖੜ੍ਹੇ ਖਿਡਾਰੀ ਨੂੰ ਰਨ ਆਊਟ ਕਰਨ ਲਈ ਕਿਹਾ ਸੀ।
ਸਾਬਲੇ ਨੂੰ ਪੈਰਿਸ ਓਲੰਪਿਕ 'ਚ ਤਮਗਾ ਜਿੱਤਣ ਦਾ ਭਰੋਸਾ
NEXT STORY