ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਯੂਰੋਪੀਅਨ ਫੁੱਟਬਾਲ ਦੀਆਂ 5 ਮੁੱਖ ਲੀਗਜ਼ ਮਾਰਚ ਤੋਂ ਹੀ ਮੁਲਤਵੀ ਹਨ। ਇਨ੍ਹਾਂ ਦੇ ਵੀ ਸ਼ੁਰੂ ਹੋਣ ਦੀ ਉਮੀਦ ਨਹੀਂ ਦਿਸ ਰਹੀ। ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਇੰਗਲੈਂਡ ਦੀ ਪ੍ਰੀਮੀਅਰ ਲੀਗ ਦੀ ਗੱਲ ਕਰੀਏ ਤਾਂ ਇਹ ਅਪ੍ਰੈਲ ਤਕ ਲਈ ਮੁਲਤਵੀ ਹੈ। ਮੌਜੂਦਾ ਹਾਲਾਤਾਂ ਵਿਚ ਇਸ ਦੇ ਸਟੇਕ ਹੋਲਡਰਸ ਸ਼ੱਕ ਜਤਾ ਰਹੇ ਹਨ ਕਿ ਲੀਗ ਦਾ ਮੌਜੂਦਾ ਸੀਜ਼ਨ ਸ਼ਾਇਦ ਹੀ ਪੂਰੀ ਹੋਵੇ। ਅਜੇ ਲੀਗ ਦੀਆਂ ਸਾਰੀਆਂ 20 ਟੀਮਾਂ ਦੇ 9-10 ਮੈਚ ਬਾਕੀ ਹਨ। ਜੇਕਰ ਲੀਗ ਦਾ ਬਾਕੀ ਸੀਜ਼ਨ ਰੱਦ ਹੁੰਦਾ ਹੈ ਤਾਂ ਇਸ ਦੇ ਕਲੱਬਾਂ ਨੂੰ ਬਹੁਤ ਵੱਡਾ ਘਾਟਾ ਹੋ ਸਕਦਾ ਹੈ। ਸ਼ੱਕ ਹੈ ਕਿ ਇਸ ਨਾਲ 116.4 ਮਿਲੀਅਨ ਪਾਊਂਡ (ਕਰੀਬ 1080 ਕਰੋੜ ਰੁਪਏ) ਘੱਟ ਕਮਾਈ ਹੋਵੇਗੀ।

ਉੱਥੇ ਹੀ ਕੋਰਨਾ ਵਾਇਰਸ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਸਾਰੇ ਜਰਮਨ ਫੁੱਟਬਾਲ ਕਲੱਬਾਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। 13 ਮਾਰਚ ਤੋਂ ਲੀਗ ਦੇ ਮੁਕਾਬਲੇ ਨਹੀਂ ਹੋ ਰਹੇ ਹਨ। ਸਾਰੀਆਂ ਟੀਮਾਂ ਛੋਟੇ-ਛੋਟੇ ਗਰੁਪਸ ਵਿਚ ਟ੍ਰੇਨਿੰਗ ਕਰ ਰਹੀਆਂ ਹਨ। ਫ੍ਰੈਂਕਫਰਟ ਦੇ ਖਿਡਾਰੀ ਸਿਰਫ 3 ਦੇ ਗਰੁਪ ਵਿਚ ਟ੍ਰੇਨਿੰਗ ਕਰ ਰਹੇ ਹਨ, ਕਿਉਂਕਿ ਇੱਥੇ ਦੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏਸੀ।
ਸਟਾਫ ਨੂੰ ਪੂਰੀ ਸੈਲਰੀ ਦੇ ਰਹੇ ਹਨ ਦੋਵੇਂ ਮੈਨਚੈਸਟਰ ਕਲੱਬ

ਹਾਲ ਹੀ ’ਚ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲਾਕਡਾਊਨ ਕਾਰਨ ਲੀਗ ਦੇ ਕੁਝ ਕਲੱਬ ਸਟਾਫ ਨੂੰ ਸੈਲਰੀ ਨਹੀਂ ਦੇਣਗੇ ਜਾਂ ਫਿਰ ਸੈਲਰੀ ਘੱਟ ਦੇਣਗੇ। ਲਿਵਰਪੂਲ ਨੇ ਕਿਹਾ ਸੀ ਕਿ ਉਹ ਨਾਨ-ਪਲੇਇੰਗ ਸਟਾਫ ਨੂੰ ਅਸਥਾਈ ਛੁੱਟੀ ’ਤੇ ਭੇਜ ਦੇਵੇਗਾ, ਤਾਂ ਜੋ ਸੈਲਰੀ ਨਾ ਦੇਣੀ ਪਵੇ। ਉਸ ਦੇ ਇਸ ਕਦਮ ਦੀ ਫੈਂਸ ਨੇ ਕਾਫੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਲੀਗ ਵਿਚ ਟਾਪ ’ਤੇ ਚੱਲ ਰਹੇ ਕਲੱਬ ਲਿਵਰਪੂਲ ਨੇ ਸਰਕਾਰ ਦੀ ਜਾਬ ਰਿਟੇਂਸ਼ਨ ਸਕੀਮ ਦੇ ਤਹਿਤ ਸਟਾਫ ਨੂੰ 80 ਫੀਸਦੀ ਸੈਲਰੀ ਦੇਣ ਦਾ ਫੈਸਲਾ ਕੀਤਾ। ਉੱਥੇ ਹੀ ਮੈਨਚੈਸਟਰ ਦੇ ਦੋਵੇਂ ਕਲੱਬ ਸਿਟੀ ਅਤੇ ਯੂਨਾਈਟਡ ਆਪਣੇ ਸਟਾਫ ਨੂੰ ਪੂਰੀ ਸੈਲਰੀ ਦੇ ਰਹੇ ਹਨ। ਆਰਸਨਲ ਨੇ ਵੀ ਅਪ੍ਰੈਲ ਤਕ ਪੂਰੀ ਸੈਲਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ, ਉਸੇ ਤਰ੍ਹਾਂ ਦਾ ਫਸੈਲਾ ਲਿਆ ਜਾਵੇਗਾ। ਵਾਟਫੋਰਡ, ਵੇਸਟਹੈਮ, ਬਰਨਲੇ, ਕ੍ਰਿਸਟਲ ਪੈਲੇਸ ਸਣੇ ਕਈ ਕਲੱਬ ਆਪਣੇ ਸਟਾਫ ਨੂੰ ਪੂਰੀ ਸੈਲਰੀ ਦੇ ਰਹੇ ਹਨ।
ਰੋਹਿਤ ਦੇ ਸਵਾਲ ’ਤੇ ਯੁਵਰਾਜ ਨੇ ਦਿੱਤਾ ਜਵਾਬ- ਸੀਨੀਅਰ ਦਾ ਸਨਮਾਨ ਨਹੀਂ ਕਰਦੇ ਨੌਜਵਾਨ ਖਿਡਾਰੀ
NEXT STORY