ਸਪੋਰਟਸ ਡੈਸਕ — ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਸ਼ੁੱਕਰਵਾਰ ਨੂੰ ਆਪਣੇ ਸਾਰੇ ਮੈਚ 4 ਅਪ੍ਰੈਲ ਤਕ ਮੁਲਤਵੀ ਕਰ ਦਿੱਤੇ। ਪ੍ਰੀਮੀਅਰ ਲੀਗ ਦੇ ਬਿਆਨ ਅਨੁਸਾਰ, ‘‘ਅੱਜ ਸ਼ੇਅਰਧਾਰਕਾਂ ਦੀ ਮੀਟਿੰਗ ਤੋਂ ਬਾਅਦ ਸਰਬਸੰਮਤੀ ਨਾਲ ਪ੍ਰੀਮੀਅਰ ਲੀਗ ਨੂੰ 4 ਅਪ੍ਰੈਲ ਨੂੰ ਵਾਪਸੀ ਕਰਨ ਦੇ ਇਰਾਦੇ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਇਸਦੀ ਵਾਪਸੀ ਹਾਲਾਂਕਿ ਡਾਕਟਰੀ ਸਲਾਹ ਤੇ ਉਸ ਸਮੇਂ ਦੀ ਸਥਿਤੀ ’ਤੇ ਨਿਰਭਰ ਕਰੇਗੀ।’’ ਫੁੱਟਬਾਲ ਟੂਰਨਾਮੈਂਟ ਨਾਲ ਜੁੜੇ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿਚ ਆਰਸਨਲ ਕੋਚ ਮਿਕਲ ਆਰਟੇਟਾ ਅਤੇ ਚੇਲਸੀ ਵਿੰਗਰ ਕਾਲਮ ਹਡਸਨ ਓਡੋਈ ਸ਼ਾਮਲ ਹਨ।
ਅਸ਼ਵਿਨੀ-ਸਿੱਕੀ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ
NEXT STORY