ਸਪੋਰਟਸ ਡੈਸਕ— ਦੂਜੇ ਵਨਡੇ ਮੈਚ ਤੋਂ ਪਹਿਲਾਂ ਇੰਗਲੈਂਡ ਲਈ ਚਿੰਤਾ ਵਾਲੀ ਖਬਰ ਸਾਹਮਣੇ ਆਈ ਹੈ। ਮਹਿਮਾਨ ਟੀਮ ਦੇ ਕਪਤਾਨ ਇਯੋਨ ਮਾਰਗਨ ਅਤੇ ਬੱਲੇਬਾਜ਼ ਸੈਮ ਬਿਲਿੰਗਸ ਦੂਜੇ ਮੈਚ ’ਚੋਂ ਬਾਹਰ ਹੋ ਸਕਦੇ ਹਨ। ਭਾਰਤ ਅਤੇ ਇੰਗਲੈਂਡ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਦੂਸਰਾ ਮੁਕਾਬਲਾ 26 ਮਾਰਚ ਨੂੰ ਪੁਣੇ ਵਿਚ ਖੇਡਿਆ ਜਾਵੇਗਾ। ਪਹਿਲੇ ਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : IPL 2021 : ਵਿਆਹ ਕਰ ਰਿਹੈ ਇਹ ਆਸਟਰੇਲੀਆਈ ਗੇਂਦਬਾਜ਼, ਪਹਿਲੇ ਮੈਚ ’ਚ ਨਹੀਂ ਹੋਵੇਗਾ RCB ਦਾ ਹਿੱਸਾ
ਪਹਿਲੇ ਵਨਡੇ ਵਿਚ ਫੀਲਡਿੰਗ ਕਰਦਿਆਂ ਮਾਰਗਨ ਜ਼ਖਮੀ ਹੋ ਗਿਆ ਸੀ ਅਤੇ ਬਾਅਦ ਵਿਚ ਉਹ ਟਾਂਕੇ ਲਗਵਾ ਕੇ ਬੱਲੇਬਾਜ਼ੀ ਲਈ ਆਇਆ ਅਤੇ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਉਥੇ ਹੀ ਬਾਊਂਡਰੀ ’ਤੇ ਚੌਕਾ ਰੋਕਣ ਦੀ ਕੋਸ਼ਿਸ਼ ਦੌਰਾਨ ਬਿਲਿੰਗਸ ਜ਼ਖ਼ਮੀ ਹੋ ਗਿਆ ਸੀ, ਹਾਲਾਂਕਿ ਸੱਟ ਦੇ ਬਾਵਜੂਦ ਬੱਲੇਬਾਜ਼ੀ ਲਈ ਉਤਰਿਆ ਅਤੇ ਆਪਣੀ ਟੀਮ ਲਈ 18 ਦੌੜਾਂ ਦਾ ਯੋਗਦਾਨ ਦਿੱਤਾ। ਮਾਰਗਨ ਨੇ ਕਿਹਾ ਕਿ ਉਸ ਨੂੰ ਅਤੇ ਬਿਲਿੰਗਸ ਨੂੰ ਅਗਲੇ ਮੈਚ ਵਿਚ ਖੇਡਣ ਤੋਂ ਪਹਿਲਾਂ 48 ਘੰਟੇ ਇੰਤਜ਼ਾਰ ਕਰਨਾ ਹੋਵੇਗਾ। ਦੱਸ ਦੇਈਏ ਕਿ ਬਿਲਿੰਗਸ ਨੂੰ ਕਾਲਰ ਬੋਨ ਜੁਆਇੰਟ ’ਚ ਸੱਟ ਲੱਗੀ ਹੈ। ਉਸ ਦੇ ਮੋਢਿਆਂ ਵਿਚ ਸੋਜ ਪੈ ਗਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਵਿਆਹ ਕਰ ਰਿਹੈ ਇਹ ਆਸਟਰੇਲੀਆਈ ਗੇਂਦਬਾਜ਼, ਪਹਿਲੇ ਮੈਚ ’ਚ ਨਹੀਂ ਹੋਵੇਗਾ RCB ਦਾ ਹਿੱਸਾ
NEXT STORY