ਸਪੋਰਟਸ ਡੈਸਕ— ਇੰਗਲੈਂਡ ਦੇ ਕੌਮਾਂਤਰੀ ਫੁੱਟਬਾਲਰ ਐਰਿਕ ਡਾਇਰ ਐੱਫ. ਏ. ਕੱਪ ਦੇ ਮੈਚ ਦੇ ਬਾਅਦ ਇਕ ਪ੍ਰਸ਼ੰਸਕ ਨਾਲ ਭਿੜ ਗਏ। ਟਾਟਨਹਮ ਸਪਰਸ ਨੂੰ ਨੌਵਿਚ ਦੇ ਹੱਥੋਂ ਪੈਨਲਟੀ ਸ਼ੂਟਆਊਟ ’ਚ ਮਿਲੀ 2-3 ਦੀ ਹਾਰ ਦੇ ਬਾਅਦ ਐਰਿਕ ਦਰਸ਼ਕਾਂ ਦੀ ਗੈਲਰੀ ’ਚ ਬੈਠੇ ਇਕ ਦਰਸ਼ਕ ਨਾਲ ਇਸ ਲਈ ਭਿੜ ਗਏ ਕਿਉਂਕ ਉਸ ਨੇ ਖਿਡਾਰੀ ਦੇ ਛੋਟੇ ਭਰਾ ਲਈ ਕੁਝ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਮਾਮਲੇ ’ਚ ਸੁਰੱਖਿਆ ਬਲ ਨੂੰ ਦਖਲ ਦੇਣਾ ਪਿਆ। ਇਹ ਘਟਨਾ ਡਗਆਊਟ ਦੇ ਪਿੱਛੇ ਕਾਰਪੋਰੇਟ ਸੈਕਸ਼ਨ ’ਚ ਹੋਈ।
ਟੀਮ ਦੇ ਮੈਨੇਜਰ ਜੋਸ ਮੋਰਨਿੰਹੋ ਨੇ ਮੈਚ ਦੇ ਬਾਅਦ ਕਿਹਾ ਕਿ ਐਰਿਕ ਨੇ ਪ੍ਰਸ਼ੰਸਕ ਵੱਲੋਂ ਅਪਮਾਨ ਕੀਤੇ ਜਾਣ ਦੇ ਬਾਅਦ ਪ੍ਰਤੀਕਿਰਿਆ ਦਿੱਤੀ। ਮੈਨੂੰ ਲਗਦਾ ਹੈ ਕਿ ਐਰਿਕ ਨੇ ਉਹ ਕੀਤਾ ਜੋ ਅਸੀਂ ਪੇਸ਼ੇਵਰ ਨਹੀਂ ਕਰ ਸਕਦੇ, ਪਰ ਸ਼ਾਇਦ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਮੈਂ ਦੁਹਰਾ ਰਿਹਾ ਹਾਂ ਕਿ ਮੈਂ ਖਿਡਾਰੀ ਦੇ ਨਾਲ ਹਾਂ ਅਤੇ ਖਿਡਾਰੀ ਨੂੰ ਸਮਝਦਾ ਹਾਂ। ਆਖਰੀ ਪੈਨਲਟੀ ਤਕ ਪ੍ਰਸ਼ੰਸਕ ਸਾਡੇ ਨਾਲ ਸਨ। ਉਸ ਇਨਸਾਨ ਨੇ ਐਰਿਕ ਦਾ ਅਪਮਾਨ ਕੀਤਾ, ਉਸ ਦਾ ਪਰਿਵਾਰ ਉੱਥੇ ਸੀ, ਇਸ ਸਥਿਤੀ ਨਾਲ ਉਨ੍ਹਾਂ ਦਾ ਛੋਟਾ ਭਰਾ ਖੁਸ਼ ਨਹੀਂ ਸੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਖਿਡਾਰੀ ਕਿਸੇ ਦਰਸ਼ਕ ਨਾਲ ਭਿੜਿਆ ਹੋਵੇ। ਇਸ ਤੋਂ ਪਹਿਲਾਂ ਵੀ ਆਰਸੇਨਲ ਦੇ ਗ੍ਰੇਨਿਟ ਸ਼ਾਕਾ ਵੀ ਘਰੇਲੂ ਫੈਂਸ ਨਾਲ ਕ੍ਰਿਸਟਲ ਪੈਲੇਸ ਦੇ ਖਿਲਾਫ ਮੈਚ ਦੇ ਦੌਰਾਨ ਭਿੜ ਗਏ ਸਨ। ਉਨ੍ਹਾਂ ਨੂੰ ਕਪਤਾਨੀ ਤੋਂ ਹੱਥ ਧੋਣਾ ਪਿਆ ਸੀ। ਡਾਇਰ ਦਾ ਐਕਸ਼ਨ ਉਨ੍ਹਾਂ ਤੋਂ ਜ਼ਿਆਦਾ ਖ਼ਤਰਨਾਕ ਸੀ। ਉਸ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। ਟਾਟੇਨਹੈਮ ਦੀ ਟੀਮ ਦੀ ਇਹ ਚੌਥੀ ਹਾਰ ਹੈ। ਉਸ ਨੂੰ ਚੈਂਪੀਅਨ ਲੀਗ ’ਚ ਆਰ. ਬੀ. ਲਿਪਜਿੰਗ ਨੇ 1-0, ਇੰਗਲਿਸ਼ ਪ੍ਰੀਮੀਅਰ ਲੀਗ ’ਚ ਚੇਲਸੀ ਨੇ 2-1 ਅਤੇ ਵੋਲਵਸ ਨੇ3-2 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਨਿਸ਼ਾਨੇਬਾਜ਼ੀ ’ਚ ‘ਮਜ਼ਬੂਤ’ ਦਾਅਵੇਦਾਰ ਹੋਵੇਗਾ ਭਾਰਤ : ਬਿੰਦਰਾ
ਕੋਰੀਆ ਨੂੰ ਹਰਾ ਭਾਰਤ ਨੇ ਫੇਡ ਕੱਪ ਦੇ ਪਲੇਅ ਆਫ ਦੀਆਂ ਉਮੀਦਾਂ ਰੱਖੀਆਂ ਬਰਕਰਾਰ
NEXT STORY