ਸਪੋਰਟਸ ਡੈਸਕ — ਐਸਟੋਨੀਅਨ ਬੱਲੇਬਾਜ਼ ਸਾਹਿਲ ਚੌਹਾਨ ਨੇ ਸੋਮਵਾਰ ਨੂੰ ਸਾਈਪ੍ਰਸ ਖਿਲਾਫ ਸਿਰਫ 27 ਗੇਂਦਾਂ 'ਚ ਸੈਂਕੜਾ ਪੂਰਾ ਕਰਕੇ ਪੁਰਸ਼ਾਂ ਦੇ ਟੀ-20 'ਚ ਸਭ ਤੋਂ ਤੇਜ਼ ਸੈਂਕੜੇ ਦਾ ਨਵਾਂ ਰਿਕਾਰਡ ਬਣਾਇਆ। ਚੌਹਾਨ ਨੇ ਨਾਮੀਬੀਆ ਦੇ ਜਾਨ-ਨਿਕੋਲ ਲੌਫਟੀ ਈਟਨ ਦਾ ਰਿਕਾਰਡ ਤੋੜਿਆ, ਜਿਸ ਨੇ ਫਰਵਰੀ 2024 ਵਿੱਚ ਨੇਪਾਲ ਦੇ ਖਿਲਾਫ ਆਪਣਾ ਟੀ-20i ਸੈਂਕੜਾ ਪੂਰਾ ਕਰਨ ਲਈ 33 ਗੇਂਦਾਂ ਲਈਆਂ। ਇੰਨਾ ਹੀ ਨਹੀਂ ਚੌਹਾਨ ਟੀ-20 (ਸਮੁੱਚੀ) ਸੂਚੀ 'ਚ ਵੀ ਪਹਿਲੇ ਨੰਬਰ 'ਤੇ ਆ ਗਏ ਹਨ। ਉਨ੍ਹਾਂ ਨੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਚੌਹਾਨ ਨੇ ਆਪਣੀ ਪਾਰੀ ਦੌਰਾਨ 41 ਗੇਂਦਾਂ 'ਚ 6 ਚੌਕਿਆਂ ਅਤੇ 18 ਛੱਕਿਆਂ ਦੀ ਮਦਦ ਨਾਲ ਅਜੇਤੂ 144 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 351 ਰਿਹਾ।
ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਸੈਂਕੜਾ (ਓਵਰਆਲ)
27 ਗੇਂਦਾਂ: ਸਾਹਿਲ ਚੌਹਾਨ, ਐਸਟੋਨੀਆ ਬਨਾਮ ਸਾਈਪ੍ਰਸ, 2024
33 ਗੇਂਦਾਂ: ਜੇਨ ਨਿਕੋਲ ਈਡਨ, ਨੇਪਾਲ ਬਨਾਮ ਨਾਮੀਬੀਆ, 2024
34 ਗੇਂਦ: ਕੁਸ਼ਲ ਮਾਲਾ, ਨੇਪਾਲ ਬਨਾਮ ਮੰਗੋਲੀਆ, 2023
35 ਗੇਂਦਾਂ: ਡੇਵਿਡ ਮਿਲਰ, ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼, 2017
35 ਗੇਂਦਾਂ: ਰੋਹਿਤ ਸ਼ਰਮਾ, ਭਾਰਤ ਬਨਾਮ ਸ਼੍ਰੀਲੰਕਾ, 2017
ਟੀ-20 ਵਿੱਚ ਸਭ ਤੋਂ ਤੇਜ਼ ਸੈਂਕੜਾ (ਓਵਰਆਲ)
27 ਗੇਂਦਾਂ: ਸਾਹਿਲ ਚੌਹਾਨ, ਐਸਟੋਨੀਆ ਬਨਾਮ ਸਾਈਪ੍ਰਸ, 2024
30 ਗੇਂਦਾਂ: ਕ੍ਰਿਸ ਗੇਲ, ਆਰਸੀਬੀ ਬਨਾਮ ਪੁਣੇ ਵਾਰੀਅਰਜ਼, 2013
32 ਗੇਂਦਾਂ: ਰਿਸ਼ਭ ਪੰਤ, ਦਿੱਲੀ ਬਨਾਮ ਹਿਮਾਚਲ, 2018
33 ਗੇਂਦਾਂ: ਡਬਲਯੂ ਲੁਬੇ, ਉੱਤਰੀ ਪੱਛਮੀ ਬਨਾਮ ਲਿਮਪੋਪੋ, 2018
33 ਗੇਂਦਾਂ: ਜੇਨ ਨਿਕੋਲ ਈਡਨ, ਨੇਪਾਲ ਬਨਾਮ ਨਾਮੀਬੀਆ, 2024
ਐਪੀਸਕੋਪੀ ਮੈਦਾਨ ਵਿੱਚ ਮੇਜ਼ਬਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਰਨਜੀਤ ਸਿੰਘ ਦੀਆਂ 17 ਗੇਂਦਾਂ ਵਿੱਚ 44 ਦੌੜਾਂ ਦੀ ਮਦਦ ਨਾਲ 191/7 ਦੌੜਾਂ ਬਣਾਈਆਂ। ਸਾਈਪ੍ਰਸ ਲਈ ਚਮਲ ਸਾਦੁਨ ਨੇ 28 ਦੌੜਾਂ ਬਣਾਈਆਂ ਜਦਕਿ ਐਸਟੋਨੀਆ ਲਈ ਪ੍ਰਣਯ ਘੀਵਾਲਾ ਅਤੇ ਅਰਸਲਾਨ ਅਮਜਦ ਨੇ ਦੋ-ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਐਸਟੋਨੀਆ ਦੀ ਸ਼ੁਰੂਆਤ ਸਭ ਤੋਂ ਖ਼ਰਾਬ ਰਹੀ ਅਤੇ ਉਸ ਨੇ ਸਿਰਫ਼ 40 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਚੌਹਾਨ ਨੇ 27 ਗੇਂਦਾਂ 'ਚ ਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਸਿਰਫ 14 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਸੱਤ ਓਵਰ ਬਾਕੀ ਰਹਿੰਦਿਆਂ ਐਸਟੋਨੀਆ ਨੂੰ 6 ਵਿਕਟਾਂ ਨਾਲ ਹਰਾਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖੇਡੇ ਗਏ ਮੈਚ ਵਿੱਚ ਚੌਹਾਨ ਗੋਲਡਨ ਡਕ ਬਣ ਗਏ ਸਨ।
ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਦੀ ਬਦੌਲਤ NZ ਨੇ PNG ਨੂੰ ਹਰਾਇਆ, ਜਿੱਤ ਨਾਲ ਟੂਰਨਾਮੈਂਟ ਤੋਂ ਲਈ ਵਿਦਾਈ
NEXT STORY