ਸਪੋਰਟਸ ਡੈਸਕ- ਸਪੇਨ ਤੇ ਸਵੀਡਨ ਦੋਵਾਂ ਨੂੰ ਯੂਰੋ ਕੱਪ ਦੇ ਮੈਚ ਵਿਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਕੋਈ ਉਨ੍ਹਾਂ ਦਾ ਲਾਭ ਨਾ ਉਠਾ ਸਕਿਆ ਤੇ ਮੈਚ 0-0 ਨਾਲ ਗੋਲਰਹਿਤ ਡਰਾਅ ਰਿਹਾ। ਸੇਵੀਆ ਦੇ ਲਾ ਕਰਤੁਜਾ ਸਟੇਡੀਅਮ ਵਿਚ ਸਵੀਡਨ ਦੀ ਟੀਮ ਨੂੰ ਘੱਟ ਹੀ ਮੌਕੇ ਮਿਲੇ ਪਰ ਉਨ੍ਹਾਂ ਦਾ ਵੀ ਟੀਮ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੀ।
ਮੈਚ ਤੋਂ ਬਾਅਦ ਸਪੇਨ ਦੇ ਕੋਚ ਲੁਇਸ ਐਨਰਿਕ ਨੇ ਕਿਹਾ ਕਿ ਅਸੀਂ ਵਿਰੋਧੀ ਟੀਮ ਖ਼ਿਲਾਫ਼ ਰੱਖਿਆਤਮਕ ਪ੍ਰਣਾਲੀ ਦਾ ਇਸਤੇਮਾਲ ਕੀਤਾ ਤੇ ਲੰਬੇ ਪਾਸ ਰਾਹੀਂ ਕੁਝ ਮੌਕੇ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਸਾਡੇ ਕੋਲ ਜਿੰਨੇ ਮੌਕੇ ਆਏ ਉਨ੍ਹਾਂ ਦਾ ਅਸੀਂ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੇ ਜੋ ਕਿ ਨਿਰਾਸ਼ਾਜਨਕ ਹੈ। ਉਥੇ ਸਵੀਡਨ ਦੇ ਕੋਚ ਜੈਨੇ ਐਂਡਰਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਜੇ ਇੱਥੇ ਸਪੇਨ ਦੀ 32 ਡਿਗਰੀ ਗਰਮੀ ਵਿਚ ਆ ਕੇ ਖੇਡਾਂਗੇ ਤਾਂ ਸਮਝ ਜਾਵਾਂਗੇ ਕਿ ਇਹ ਕਿੰਨਾ ਮੁਸ਼ਕਲ ਸੀ। ਮੈਂ ਡਰਾਅ ਹੋਣ ਤੋਂ ਬਿਲਕੁਲ ਨਿਰਾਸ਼ ਨਹੀਂ ਹਾਂ। ਜੇ ਅਸੀਂ ਸਪੇਨ ਵਰਗੀ ਟੀਮ ਖ਼ਿਲਾਫ਼ ਅੰਕ ਹਾਸਲ ਕਰਨਾ ਹੈ ਤਾਂ ਇਸੇ ਤਰ੍ਹਾਂ ਖੇਡਣਾ ਪਵੇਗਾ।
ਕੋਪਾ ਅਮਰੀਕਾ : ਮੈਸੀ ਦੀ ਅਰਜਨਟੀਨਾ ਨੂੰ ਚਿਲੀ ਨੇ ਡਰਾਅ ’ਤੇ ਰੋਕਿਆ
NEXT STORY