ਸਪੋਰਟਸ ਡੈਸਕ— ਸਲੋਵਾਕੀਆ ਦੇ ਡਿਫ਼ੈਂਡਰ ਮਿਲਾਨ ਕ੍ਰਿਨੀਆਰ ਨੇ ਰਾਬਰਟ ਲੇਵਾਂਡੋਵਸਕੀ ਨੂੰ ਗੋਲ ਕਰਨ ਤੋਂ ਰੋਕਣ ਦੇ ਬਾਅਦ ਜੇਤੂ ਗੋਲ ਦਾਗ਼ ਕੇ ਟੀਮ ਨੂੰ ਯੂਰੋ ਫ਼ੁੱਟਬਾਲ ਚੈਂਪੀਅਨਸ਼ਿਪ 2020 ’ਚ ਪੋਲੈਂਡ ’ਤੇ 2-1 ਨਾਲ ਜਿੱਤ ਦਿਵਾਈ। ਮਿਲਾਨ ਨੇ ਜੇਤੂ ਗੋਲ ਦਾਗ਼ਿਆ। ਬਾਇਰਨ ਮਿਊਨਿਖ ਦੇ ਸਟ੍ਰਾਈਕਰ ਲੇਵਾਂਡੋਵਸਕੀ ਇਕ ਵਾਰ ਫਿਰ ਫ਼ਾਰਮ ਲਈ ਜੂਝਦੇ ਨਜ਼ਰ ਆਏ ਤੇ ਇਕ ਵੀ ਗੋਲ ਦਾ ਮੌਕਾ ਨਹੀਂ ਬਣਾ ਸਕੇ।
ਹੁਣ ਉਨ੍ਹਾਂ ਦੇ ਵਿਸ਼ਵ ਕੱਪ ਜਾਂ ਯੂਰਪੀ ਚੈਂਪੀਅਨਸ਼ਿਪ ਦੇ 12 ਮੈਚਾਂ ’ਚ ਦੋ ਹੀ ਗੋਲ ਹਨ। ਜਦਕਿ ਮਿਲਾਨ ਨੇ 69ਵੇਂ ਮਿੰਟ ’ਚ ਗੋਲ ਦਾਗ਼ਿਆ। ਉਨ੍ਹਾਂ ਕਿਹਾ ਕਿ ਮੇਰਾ ਕੰਮ ਡਿਫ਼ੈਂਸ ਹੈ ਪਰ ਗੋਲ ਹੋ ਜਾਵੇ ਤਾਂ ਬਹੁਤ ਵਧੀਆ ਹੈ। ਲੇਵਾਂਡੋਵਸਕੀ ਦੁਨੀਆ ਦੇ ਸਰਵਸ੍ਰੇਸ਼ਠ ਸਟ੍ਰਾਈਕਰਾਂ ’ਚੋਂ ਹਨ ਤੇ ਅਸੀਂ ਉਨ੍ਹਾਂ ਲਈ ਪੂਰੀ ਤਿਆਰੀ ਦੇ ਨਾਲ ਉਤਰੇ ਹਾਂ। ਲੇਵਾਂਡੋਵਸਕੀ ਨੂੰ ਮੈਚ ’ਚ ਤਿੰਨ ਮੌਕੇ ਮਿਲੇ ਪਰ ਉਹ ਉਨ੍ਹਾਂ ਨੂੰ ਗੋਲ ’ਚ ਨਾ ਬਦਲ ਸਕੇ।
ਰਾਹੁਲ ਦ੍ਰਾਵਿਡ਼ ਹੋਣਗੇ ਸ੍ਰੀਲੰਕਾ ਦੌਰੇ ਦੇ ਕੋਚ, ਸੌਰਵ ਗਾਂਗੂਲੀ ਨੇ ਕੀਤੀ ਪੁਸ਼ਟੀ
NEXT STORY