ਜੇਨੇਵਾ– ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਯੂਰਪੀਅਨ ਫੁੱਟਬਾਲ ਕਲੱਬਾਂ ਨੂੰ ਅਗਲੇ ਸਾਲ ਤੱਕ ਮਾਲੀਆ ਵਿਚ 4 ਬਿਲੀਅਨ ਯੂਰੋ (ਲਗਭਗ 3.37 ਖਰਬ ਰੁਪਏ) ਦਾ ਨੁਕਸਾਨ ਹੋਣ ਦਾ ਸ਼ੱਕ ਹੈ। ਯੂਰਪੀਅਨ ਕਲੱਬ ਐਸੋਸੀਏਸ਼ਨ (ਈ. ਸੀ. ਏ.) ਵਲੋਂ ਮੰਗਲਵਾਰ ਨੂੰ ਜਾਰੀ ਇਕ ਅਧਿਐਨ ਅਨੁਸਾਰ 55 ਦੇਸ਼ਾਂ ਦੇ ਕਲੱਬਾਂ ਨੂੰ ਇਸ ਸਾਲ 1.6 ਬਿਲੀਅਨ ਯੂਰੋ (ਲਗਭਗ 1.35 ਖਰਬ ਰੁਪਏ) ਤੇ ਆਗਾਮੀ 2020-21 ਸੈਸ਼ਨ ਵਿਚ 2.4 ਬਿਲੀਅਨ ਯੂਰੋ (ਲਗਭਗ 2.02 ਖਰਬ ਰੁਪਏ) ਦਾ ਨੁਕਸਾਨ ਚੁੱਕਣਾ ਪਵੇਗਾ।
ਇਸ ਵਿਸ਼ਲੇਸ਼ਣ ਨਾਲ ਸੰਭਾਵਿਤ ਲੈਣ-ਦੇਣ ਨਾਲ ਹੋਣ ਵਾਲੇ ਲਾਭ ਨੂੰ ਬਾਹਰ ਰੱਖਿਆ ਗਿਆ ਹੈ। ਈ.ਸੀ. ਏ. ਦੇ ਮੁੱਖ ਕਾਰਜਕਾਰੀ ਚਾਰਲੋ ਮਾਰਸ਼ ਨੇ ਕਿਹਾ, ''ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਯੂਰਪੀਅਨ ਕਲੱਬਾਂ 'ਤੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵ ਕਿਸੇ ਭੂਚਾਲ ਦੇ ਝਟਕੇ ਦੀ ਤਰ੍ਹਾਂ ਹੈ।'' ਈ. ਸੀ. ਏ. ਦੇ ਚੇਅਰਮੈਨ ਤੇ ਇਟਲੀ ਦੇ ਚੋਟੀ ਕਲੱਬ ਯੁਵੇਂਟਸ ਏਡ੍ਰਿਆ ਐਗਨੇਲੀ ਨੇ ਇਸ ਮਹਾਮਾਰੀ ਨੂੰ ਫੁੱਟਬਾਲ ਉਦਯੋਗ ਦੇ 'ਹੋਦ ਦਾ ਅਸਲ ਖਤਰਾ' ਕਰਾਰ ਦਿੱਤਾ। ਅੰਤਰਰਾਸ਼ਟਰੀ ਪੱਧਰ 'ਤੇ ਫੁੱਟਬਾਲ ਦਾ ਸੰਚਾਲਨ ਕਰਨ ਵਾਲੀ ਫੀਫਾ ਨੇ ਹਾਲਾਂਕਿ ਸਥਿਤੀ ਨਾਲ ਨਜਿੱਠਣ ਦੇ ਲਈ ਮੈਂਬਰ ਮਹਾਸੰਘਾਂ ਨੂੰ ਵਿਆਜ ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਮਹਾਮਾਰੀ ਨੇ ਦੁਨੀਆ ਭਰ 'ਚ ਪ੍ਰਸਾਰਣ ਸੌਦਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਟੇਡੀਅਮ 'ਚ ਬਿਨ੍ਹਾ ਪ੍ਰਸ਼ੰਸਕਾਂ ਦੇ ਮੈਚ ਆਯੋਜਨ ਨਾਲ ਇਸ ਨਾਲ ਹੋਣ ਵਾਲੇ ਮਾਲੀਆ ਨੂੰ ਨੁਕਸਾਨ ਪਹੁੰਚਿਆ ਹੈ।
48 ਦੀ ਉਮਰ ’ਚ ਕੈਰੇਬੀਆਈ ਲੀਗ ’ਚ ਖੇਡਦਾ ਦਿਸੇਗਾ ਪ੍ਰਵੀਨ ਤਾਂਬੇ
NEXT STORY