ਨਵੀਂ ਦਿੱਲੀ (ਬਿਊਰੋ)— ਕੋਚ ਡੇਰੇਨ ਲੀਮੈਨ ਭਲੇ ਹੀ ਗੇਂਦ ਨਾਲ ਛੇੜਖਾਨੀ ਮਾਮਲੇ 'ਚ ਪਾਕਿ ਸਾਫ ਕਰਾਰ ਦਿੱਤੇ ਹੋਣ, ਪਰ ਹਰ ਹਾਲ 'ਚ ਜਿੱਤ ਦੀ ਜੋ ਮਾਨਸਿਕਤਾ ਉਨ੍ਹਾਂ ਨੇ ਟੀਮ 'ਚ ਭਰੀ ਹੈ, ਉਸ ਨੇ ਹੀ ਆਸਟਰੇਲੀਆਈ ਟੀਮ ਦਾ ਬੇੜਾ ਗਰਕ ਕੀਤਾ ਹੈ। ਲੀਮੈਨ ਨੇ ਜਦੋਂ 2013 'ਚ ਆਸਟਰੇਲੀਆਈ ਟੀਮ ਵਲੋਂ ਕੋਚ ਦਾ ਆਹੁਦਾ ਸੰਭਾਲਿਆ, ਤਦ ਉਸ ਨੂੰ ਟੀਮ ਦਾ ਸੰਕਟਮੋਚਕ ਮੰਨਿਆ ਗਿਆ ਸੀ। ਹੁਣ ਲੀਮੈਨ ਨੂੰ ਟੀਮ 'ਚ ਦੂਸ਼ਿਤ ਰੀਵਾਜ਼ ਭਰਨ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਆਸਟਰੇਲੀਆ ਟੀਮ ਦੀ ਅਕਸ ਨੂੰ ਕਾਫੀ ਨੁਕਸਾਨ ਹੋਇਆ ਹੈ।
ਕੋਚ ਬਣਨ ਦੇ ਬਾਅਦ ਇਹ ਸੀ ਬਿਆਨ
ਕੋਚ ਬਣਨ ਦੇ ਬਾਅਦ ਜਦੋਂ ਲੀਮੈਨ ਤੋਂ ਉਸ ਦੀ ਤਰਜੀਹ ਪੁੱਛੀ ਗਈ ਤਾਂ ਉਸ ਦਾ ਜਵਾਬ ਸੀ, '' ਜਿੱਤ ਜਿੱਤ ਅਤੇ ਜਿੱਤ। ਲੀਮੈਨ ਦੇ ਕੋਚ ਰਹਿੰਦੇ ਆਸਟਰੇਲੀਆ ਨੇ 30 ਟੈਸਟ ਮੈਚ ਜਿੱਤੇ, 19 ਹਾਰੇ ਅਤੇ 8 ਡ੍ਰਾਅ ਖੇਡੇ। ਗੇਂਦ ਨਾਲ ਛੇੜਖਾਨੀ ਮਾਮਲੇ 'ਚ ਲੀਮੈਨ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਆਸਟਰੇਲੀਆ ਕ੍ਰਿਕਟ ਦੇ ਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਨੇ ਕਿਹਾ, '' ਇਸ ਮਾਮਲੇ 'ਚ ਟੀਮ ਦਾ ਕੋਚਿੰਗ ਸਟਾਫ ਸ਼ਾਮਲ ਨਹੀਂ ਹੈ।
ਅੱਜ ਹੋ ਸਕਦਾ ਹੈ ਸਜ਼ਾ ਦਾ ਐਲਾਨ
ਬਾਲ ਟੈਂਪਰਿੰਗ ਵਿਵਾਦ 'ਚ ਅੱਜ ਕਿਸੇ ਵੀ ਸਮੇਂ ਸਜ਼ਾ ਦਾ ਐਲਾਨ ਹੋ ਸਕਦਾ ਹੈ। ਕੇਪਟਾਊਨ ਟੈਸਟ 'ਚ ਬੈਨਕ੍ਰਾਫਟ ਨੂੰ ਗੇਂਦ 'ਤੇ ਪੀਲੀ ਟੇਪ ਲਗਾਉਂਦੇ ਹੋਏ ਦੇਖਿਆ ਗਿਆ ਸੀ। ਬਾਅਦ 'ਚ ਸਮਿਥ ਅਤੇ ਬੈਨਕ੍ਰਾਫਟ ਨੇ ਆਪਣੀ ਗਲਤੀ ਸਵਿਕਾਰ ਕੀਤੀ ਸੀ। ਇਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਸਮਿਥ ਅਤੇ ਵਾਰਨਰ ਨੂੰ ਤੀਜੇ ਟੈਸਟ ਮੈਚ ਦੇ ਬਾਕੀ ਦਿਨਾਂ ਲਈ ਕਪਤਾਨੀ ਤੋਂ ਹਟਾ ਦਿੱਤਾ ਸੀ। ਉਥੇ ਹੀ ਆਈ.ਸੀ.ਸੀ. ਨੇ ਵੀ ਸਮਿਥ 'ਤੇ ਇਕ ਟੈਸਟ ਮੈਚ ਦਾ ਬੈਨ ਅਤੇ ਪੂਰੀ ਮੈਚ ਫੀਸ ਦਾ ਜੁਰਮਾਨ ਲਗਾਇਆ ਸੀ। ਬੈਨਕ੍ਰਾਫਟ 'ਤੇ ਵੀ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ।
ਵਾਰਨਰ ਨੇ ਛੱਡੀ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ
NEXT STORY