ਨਵੀਂ ਦਿੱਲੀ (ਬਿਊਰੋ)— ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਫਸੇ ਡੇਵਿਡ ਵਾਰਨਰ ਨੇ ਆਈ.ਪੀ.ਐੱਲ. ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਛੱਡ ਦਿੱਤੀ ਹੈ। ਇਸ ਦੀ ਜਾਣਕਾਰੀ ਹੈਦਰਾਬਾਦ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ ਹਾਲ ਹੀ 'ਚ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਡੇਵਿਡ ਵਾਰਨਰ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਛੱਡ ਦਿੱਤੀ ਹੈ।
ਵਾਰਨਰ ਤੋਂ ਪਹਿਲਾਂ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਫਸੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਵੀ ਰਾਜਸਥਾਨ ਰਾਇਲਸ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵਾਰਨਰ ਤੋਂ ਆਪਣੀ ਟੀਮ ਦੀ ਕਪਤਾਨੀ ਵਾਪਸ ਲੈ ਸਕਦੀ ਹੈ। ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਵਾਰਨਰ ਖੁਦ ਹੀ ਹੈਦਰਾਬਾਦ ਦੀ ਕਪਤਾਨੀ ਛੱਡ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਅਤੇ ਸਲਾਮੀ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਨੂੰ ਗੇਂਦ ਤੋਂ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਤਿੰਨਾਂ ਨੂੰ ਦੱਖਣੀ ਅਫਰੀਕਾ ਤੋਂ ਆਸਟਰੇਲੀਆ ਰਵਾਨਾ ਕਰ ਦਿੱਤਾ ਹੈ ਜਦਕਿ ਕੋਚ ਡੈਰੇਨ ਲੀਮੈਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਗੈਰੀ ਕਰਸਟਨ ਬਣ ਸਕਦੇ ਹਨ ਬੰਗਲਾਦੇਸ਼ ਟੀਮ ਦੇ ਸਲਾਹਕਾਰ
NEXT STORY