ਨਵੀਂ ਦਿੱਲੀ—ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਖਿਲਾਫ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮੋਰਚਾ ਖੋਲ੍ਹ ਰੱਖਿਆ ਹੈ। ਜਿੱਥੇ ਵੀਰਵਾਰ ਨੂੰ ਉਨ੍ਹਾਂ ਨੇ ਕੋਲਕਾਤਾ ਦੇ ਲਾਲ ਬਾਜ਼ਾਰ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ ਉੱਥੇ ਅੱਜ ਉਨ੍ਹਾਂ ਨੇ ਮਹਿਲਾ ਕਮਿਸ਼ਨ ਦਾ ਵੀ ਸਾਥ ਮਿਲ ਗਿਆ ਹੈ। ਹਾਲਾਂਕਿ ਮਹਿਲਾ ਕਮਿਸ਼ਨ ਨੇ ਹਾਲੇ ਤਕ ਜਹਾਂ ਵਲੋਂ ਸ਼ਿਕਾਇਤ ਨਹੀਂ ਮਿਲਣ ਦੀ ਗੱਲ ਕਹੀ ਹੈ। ਦੂਜੇ ਪਾਸੇ ਹਸੀਨ ਜਹਾਂ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ ਨੇ ਸ਼ਮੀ ਖਿਲਾਫ ਕੀਤੇ ਗਏ ਉਨ੍ਹਾਂ ਦੇ ਸਾਰੇ ਪੋਸਟ ਹਟਾ ਦਿੱਤੇ ਹਨ ਅਤੇ ਅਕਾਉਂਟ ਵੀ ਬਲਾਕ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਕਿਸੇ ਦੀ ਮਦਦ ਨਹੀਂ ਮਿਲੀ। ਇਸ ਵਜ੍ਹਾ ਨਾਲ ਮੈਂ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਗੱਲ ਰੱਖੀ। ਹੁਣ ਫੇਸਬੁੱਕ ਨੇ ਮੈਨੂੰ ਬਲਾਕ ਕਰ ਦਿੱਤਾ ਹੈ। ਇਹ ਹੀ ਨਹੀਂ ਉਸ ਨੇ ਬਿਨ੍ਹਾ ਮੇਰੇ ਵਿਚਾਰ ਲਈ ਮੇਰੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ। ਆਖਰ ਕਿਉਂ? ਉੱਥੇ ਹੀ ਦੂਜੇ ਪਾਸੇ ਰਾਸ਼ਟਰੀ ਮਹਿਲਾ ਕਮਿਸ਼ਨ ਵੀ ਇਸ ਮਸਲੇ 'ਤੇ ਆਪਣੀ ਨਜ਼ਰ ਬਣਾਏ ਹੋਏ ਹਨ।
ਇਸ ਬਾਰੇ 'ਚ ਰਾਸ਼ਟਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਸਾਡੇ ਤੋਂ ਸ਼ਮੀ ਦੀ ਪਤਨੀ ਨੇ ਹਾਲੇ ਤਕ ਸ਼ਿਕਾਇਕ ਨਹੀਂ ਕੀਤੀ ਹੈ, ਪਰ ਜੇਕਰ ਉਹ ਸਾਡੇ ਕੋਲ ਆਉਂਦੀ ਤਾਂ ਮਹਿਲਾ ਕਮਿਸ਼ਨ ਇਸ 'ਤੇ ਕਾਰਵਾਈ ਜ਼ਰੂਰ ਕਰੇਗਾ। ਦੱਸ ਦਈਏ ਕਿ ਮੁਹੰਮਦ ਸ਼ਮੀ ਦੀ ਪਤਨੀ ਨੇ ਉਨ੍ਹਾਂ 'ਤੇ ਮੈਰਿਟਸ ਅਫੇਅਰ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ 'ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ।
ਇਹ ਹੀ ਨਹੀਂ ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੋਸ਼ ਵੀ ਲਗਾਇਆ ਹੈ।
ਪਹਿਲਾਂ ਹੀ ਟੈਸਟ 'ਚ ਫੇਲ ਹੋਏ ਰਾਸ਼ਿਦ ਖਾਨ, ਅਫਗਾਨਿਸਤਾਨ ਵਰਲਡ ਕੱਪ ਤੋਂ ਬਾਹਰ
NEXT STORY