ਨਵੀਂ ਦਿੱਲੀ— ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਦਿਨੋਂ-ਦਿਨ ਕ੍ਰਿਕਟ ਜਗਤ 'ਚ ਸੁਰਖੀਆਂ ਨਾਲ ਛਾ ਰਹੇ ਅਫਗਾਨਿਸਤਾਨ ਨੇ ਹੁਣ ਆਪਣੇ ਫੈਨਸ ਨੂੰ ਜੋਰਦਾਰ ਝਟਕਾ ਦੇ ਦਿੱਤਾ ਹੈ। ਰਾਸ਼ਿਦ ਖਾਨ ਦੀ ਕਪਤਾਨੀ 'ਚ ਜੋ ਟੀਮ ਵਰਲਡ ਕੱਪ ਕੁਆਲੀਫਾਇਰ ਖੇਡ ਰਹੀ ਸੀ ਉਹ ਆਪਣੇ ਤਿੰਨ ਮੈਚ ਹਾਰ ਕੇ ਵਰਲਡ ਕੱਪ 'ਚ ਜਗ੍ਹਾ ਪਾਉਣ ਦੀ ਆਪਣੀ ਰੇਸ ਹਾਰ ਚੁੱਕੀ ਹੈ।
ਅਫਗਾਨਿਸਤਾਨ ਵਰਲਡ ਕੱਪ ਕੁਆਲੀਫਾਇਰ ਦੇ ਗਰੁੱਪ-ਬੀ 'ਚ ਸ਼ਾਮਲ ਹੈ। ਇਸ ਗਰੁੱਪ 'ਚ ਸਕਾਟਲੈਂਡ ਤਿੰਨਾਂ ਮੈਚਾਂ 'ਚ ਜਿੱਤ ਕੇ ਸਿਖਰ 'ਤੇ ਹੈ। ਉੱਥੇ ਹੀ ਜਿੰਬਾਬਵੇ ਦੋ ਮੈਚ ਜਿੱਤ ਕੇ ਦੂਜੇ ਸਥਾਨ 'ਤੇ ਬਣੀ ਹੋਈ ਹੈ । ਹਾਂਗਕਾਂਗ ਵੀ ਅਫਗਾਨਿਸਤਾਨ ਤੋਂ ਉੱਪਰ ਹੈ। ਉਸ ਨੇ 2 'ਚੋਂ 1 ਮੁਕਾਬਲਾ ਆਪਣੇ ਪੱਖ 'ਚ ਕੀਤਾ ਹੈ। ਅਫਗਾਨਿਸਤਾਨ 4 ਤੋਂ 25 ਮਾਰਚ ਤੱਕ ਖੇਡੇ ਜਾਣ ਵਾਲੇ ਕੁਆਲੀਫਾਇਰ ਰਾਊਂਡ 'ਚ ਆਪਣਾ ਪਹਿਲਾਂ ਮੈਚ ਸਕਾਟਲੈਂਡ ਤੋਂ 7 ਵਿਕਟਾਂ ਨਾਲ ਹਾਰਿਆ ਸੀ। ਇਸ ਤੋਂ ਬਾਅਦ ਦੂਜੇ ਮੁਕਾਬਲੇ 'ਚ ਉਸ ਨੂੰ ਜਿੰਬਾਬਵੇ ਤੋਂ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਮੈਚ 'ਚ ਮੀਂਹ ਦੇ ਕਾਰਨ ਡਕਵਰਥ ਲੁਇਸ ਨਿਯਮ ਕਾਰਨ ਉਸ ਨੂੰ 30 ਦੌੜਾਂ ਨਾਲ ਹਾਰ ਝੱਲਣੀ ਪਈ।

ਅਫਗਾਨਿਸਤਾਨ ਦਾ ਵਰਲਡ ਕੱਪ ਤੋਂ ਬਾਹਰ ਹੋਣਾ ਨਾ ਸਿਰਫ ਅਫਗਾਨਿਸਤਾਨ ਦੇ ਕ੍ਰਿਕਟ ਫੈਨਸ ਦੇ ਲਈ ਵੱਡਾ ਝਟਕਾ ਹੈ ਜਦਕਿ ਟੀਮ ਦੇ ਕਪਤਾਨ ਰਾਸ਼ਿਦ ਖਾਨ ਲਈ ਵੀ ਇਹ ਕਦੇ ਵੀ ਨਾ ਭੁੱਲੇ ਜਾਣ ਵਾਲਾ ਗਮ ਹੋਵੇਗਾ। ਰਾਸ਼ਿਦ ਖਾਨ ਨੇ ਹਾਲੇ ਬੀਤੇ ਦਿਨ ਹੀ ਅਫਗਾਨਿਸਤਾਨ ਦੀ ਕਪਤਾਨੀ ਸੰਭਾਲੀ ਸੀ । ਇਸ ਤਰ੍ਹਾਂ ਕਰ ਕੇ ਉਸ ਨੇ ਛੋਟੀ ਉਮਰ 'ਚ ਕਪਤਾਨ ਬਣਨ ਦਾ ਰਿਕਾਰਡ ਵੀ ਬਣਾਇਆ ਸੀ। ਪਰ ਕਪਤਾਨੀ ਦੀ ਪਹਿਲੀ ਹੀ ਪਰੀਖਿਆ 'ਚ ਉਹ ਬੁਰੀ ਤਰ੍ਹਾਂ ਫੇਲ ਹੋ ਗਿਆ। ਕੁਆਲੀਫਾਇਰ ਰਾਊਂਡ 'ਚ ਉਸ ਦਾ ਖੁਦ ਦਾ ਪ੍ਰਦਰਸ਼ਨ ਵੀ ਕੁਝ ਖਾਸ ਨਹੀਂ ਰਿਹਾ।
ਜਿੰਬਾਬਵੇ ਨੂੰ 4-1 ਨਾਲ ਹਰਾਇਆ ਸੀ
ਰਾਸ਼ਿਦ ਨੇ ਹਾਲ ਹੀ ਜਿੰਬਾਬਵੇ ਖਿਲਾਫ ਵਨ ਡੇ ਸੀਰੀਜ਼ 'ਚ 16 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਸੀਰੀਜ਼ 'ਚ ਅਫਗਾਨਿਸਤਾਨ ਨੇ ਜਿੰਬਾਬਵੇ ਨੂੰ 4-1 ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਿਦ ਸਿਰਫ ਗੇਂਦ ਨਾਲ ਹੀ ਨਹੀਂ ਜਦਕਿ ਬੱਲੇ ਨਾਲ ਵੀ ਕਮਾਲ ਦਿਖਾ ਚੁੱਕਾ ਹੈ। ਉਸ ਨੇ ਜਿੰਬਾਬਵੇ ਖਿਲਾਫ ਸੀਰੀਜ਼ 'ਚ ਦੋ ਪਾਰੀਆਂ 'ਚ 51 ਦੌੜਾਂ ਬਣਾਈਆਂ। ਇਸ 'ਚ ਸ਼ਾਰਜਾਹ 'ਚ ਖੇਡੇ ਗਏ ਫਾਈਨਲ 'ਚ ਬਣਾਈਆਂ 43 ਦੌੜਾਂ ਵੀ ਸ਼ਾਮਲ ਸਨ।
ਇਨ੍ਹਾਂ ਪੰਜ ਗੇਂਦਬਾਜ਼ਾਂ ਨੇ IPL'ਚ ਹਾਸਲ ਕੀਤੀਆਂ ਹਨ ਸਭ ਤੋਂ ਵੱਧ ਵਿਕਟਾਂ
NEXT STORY