ਢਾਕਾ– ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਕਾਜੀ ਓਨਿਕ ਨੂੰ ਨਵੰਬਰ 2018 ਵਿਚ ਨੈਸ਼ਨਲ ਕ੍ਰਿਕਟ ਲੀਗ ਦੌਰਾਨ ਡੋਪ ਟੈਸਟ ਵਿਚ ਅਸਫਲ ਹੋਣ ਦੇ ਕਾਰਣ ਦੋ ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਕਾਜੀ ਨੇ 2018 ਅੰਡਰ-19 ਵਿਸ਼ਵ ਕੱਪ 'ਚ ਬੰਗਲਾਦੇਸ਼ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਸਨ। ਕਾਜੀ ਨੂੰ ਡੋਪ ਟੈਸਟ ਵਿਚ ਅਸਫਲ ਹੋਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਹਰ ਉਸ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਸੀ, ਜਿਸ ਦਾ ਉਹ ਹਿੱਸਾ ਸੀ। ਬੀ. ਸੀ. ਬੀ. ਵਲੋਂ ਜਾਰੀ ਮੀਡੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਜੀ ਨੂੰ ਕਾਕਸ ਬਾਜ਼ਾਰ ਵਿਚ ਹੋਈ ਨੈਸ਼ਨਲ ਕ੍ਰਿਕਟ ਲੀਗ ਦੌਰਾਨ ਪਾਬੰਦੀਸ਼ੁਦਾ ਪਦਾਰਥ ਮੇਥਮਫੇਟਾਮਾਈਨ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ।
21 ਸਾਲ ਦੇ ਇਸ ਖਿਡਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਕਾਜੀ ਦੀ ਦੋ ਸਾਲ ਦੀ ਪਾਬੰਦੀ 8 ਫਰਵਰੀ 2018 ਤੋਂ ਸ਼ੁਰੂ ਹੋਈ ਹੈ ਤੇ ਉਹ ਅਗਲੇ ਸਾਲ 7 ਫਰਵਰੀ ਤਕ ਕ੍ਰਿਕਟ ਸਬੰਧੀ ਗਤੀਵਿਧੀਆਂ ਵਿਚ ਹਿੱਸਾ ਲੈਣ ਤੋਂ ਬਾਅਦ ਹੀ ਯੋਗ ਹੋਵੇਗਾ।
ਆਇਰਲੈਂਡ ਵਿਰੁੱਧ ਇੰਗਲੈਂਡ ਨੇ ਕੀਤਾ ਵਨ ਡੇ ਟੀਮ ਦਾ ਐਲਾਨ
NEXT STORY