ਅਹਿਮਦਾਬਾਦ- ਘਰੇਲੂ ਕ੍ਰਿਕਟ ਦੇ ਚੋਟੀ ਖਿਡਾਰੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡ ਰਹੇ ਸ਼ੇਲਡਨ ਜੈਕਸਨ ਦੇ ਪਰਿਵਾਰ ਦੇ ਮੈਂਬਰ ਦੀ ਕੋਵਿਡ-19 ਕਾਰਨ ਸੋਮਵਾਰ ਨੂੰ ਮੌਤ ਹੋ ਗਈ। ਇਹ 34 ਸਾਲਾ ਬੱਲੇਬਾਜ਼ ਲੰਮੇ ਸਮੇਂ ਤੱਕ ਸੌਰਾਸ਼ਟ ਵਲੋਂ ਖੇਡਦਾ ਰਿਹਾ ਪਰ ਪਿਛਲੇ ਸੈਸ਼ਨ 'ਚ ਉਹ ਪੁਡੂਚੇਰੀ ਦੀ ਟੀਮ ਨਾਲ ਜੁੜ ਗਏ ਸਨ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਜੈਕਸਨ ਨੇ ਟਵੀਟ ਕੀਤਾ ਕਿ ਅੱਜ ਸ਼ਾਮ ਮੇਰੀ ਆਂਟੀ ਦਾ ਦਿਹਾਂਤ ਹੋ ਗਿਆ। ਜਦੋਂ ਮੈਂ ਇਸ ਸੈਸ਼ਨ 'ਚ ਕੋਲਕਾਤਾ ਦੇ ਲਈ ਚੁਣਿਆ ਗਿਆ ਤਾਂ ਉਹ ਸਭ ਤੋਂ ਜ਼ਿਆਦਾ ਖੁਸ਼ ਸੀ ਅਤੇ ਇਸ ਲਈ ਮੈਂ ਟੀਮ ਦੇ ਨਾਲ ਬਣਿਆ ਰਹਾਂਗਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ 'ਚ ਸਾਡੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪ੍ਰਮਾਤਮਾ ਸਭ ਦਾ ਸਾਥ ਦੇਵੇ। ਆਂਟੀ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਟਰ ਮਿਲਾਨ ਨੇ 2010 ਤੋਂ ਪਹਿਲਾਂ ਸਿਰੀ ਏ ਖਿਤਾਬ ਜਿੱਤਿਆ
NEXT STORY