ਬੈਂਗਲੁਰੂ–ਏਸ਼ੀਆਈ ਚੈਂਪੀਅਨਸ ਟਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਹਾਕੀ ਖਿਡਾਰੀ ਕਾਰਤੀ ਸੇਲਵਮ ਦਾ ਮੰਨਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ ’ਤੇ ਖਰਾ ਉਤਰ ਸਕਿਆ ਹੈ ਜਿਨ੍ਹਾਂ ਨੇ ਉਸਦੇ ਸੁਪਨੇ ਪੂਰੇ ਕਰਨ ਲਈ ਕਾਫੀ ਕੁਰਬਾਨੀਆਂ ਦਿੱਤੀਆਂ। ਕਾਰਤੀ ਪਿਛਲੇ 13 ਸਾਲਾਂ ’ਚ ਸੀਨੀਅਰ ਪੁਰਸ਼ ਹਾਕੀ ਟੀਮ ’ਚ ਚੁਣਿਆ ਜਾਣ ਵਾਲਾ ਤਾਮਿਲਨਾਡੂ ਦਾ ਪਹਿਲਾ ਖਿਡਾਰੀ ਹੈ। ਉਸ ਨੇ ਪਿਛਲੇ ਸਾਲ ਜਕਾਰਤਾ ’ਚ ਏਸ਼ੀਆਈ ਕੱਪ ’ਚ ਟੀਮ ’ਚ ਡੈਬਿਊ ਕੀਤਾ। ਇਸ ਸਾਲ ਏਸ਼ੀਆਈ ਚੈਂਪੀਅਨਸ ਟਰਾਫੀ ’ਚ ਉਸ ਨੇ ਦੋ ਗੋਲ ਕੀਤੇ ਤੇ ਕਈ ਗੋਲ ਕਰਨ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ।
ਉਸ ਨੇ ਕਿਹਾ,‘‘ਮੈਨੂੰ ਮਲੇਸ਼ੀਆ ਵਿਰੁੱਧ ਟੂਰਨਾਮੈਂਟ ’ਚ ਆਪਣਾ ਪਹਿਲਾ ਗੋਲ ਹਮੇਸ਼ਾ ਯਾਦ ਰਹੇਗਾ। ਉਹ ਪਹਿਲਾ ਗੋਲ ਸੀ ਜਿਹੜਾ ਮੈਂ ਆਪਣੇ ਪਰਿਵਾਰ ਦੇ ਸਾਹਮਣੇ ਕੀਤਾ। ਉਹ ਪਹਿਲੀ ਵਾਰ ਮੈਨੂੰ ਮੈਦਾਨ ’ਤੇ ਖੇਡਦੇ ਹੋਏ ਨੂੰ ਦੇਖ ਰਹੇ ਸਨ। ਗੋਲ ਕਰਨ ਤੋਂ ਬਾਅਦ ਮੈਂ ਆਪਣੇ ਮਾਤਾ-ਪਿਤਾ ਵੱਲ ਦੇਖਿਆ ਜਿਨ੍ਹਾਂ ਦੀ ਮੁਸਕਰਾਹਟ ਮੇਰੇ ਲਈ ਸਭ ਕੁਝ ਸੀ। ਉਸ ਸਮੇਂ ਮੈਨੂੰ ਲੱਗਾ ਕਿ ਇੰਨੇ ਸਾਲਾਂ ਦੀ ਮੇਰੀ ਮਿਹਨਤ, ਮੇਰੇ ਪਰਿਵਾਰ ਦੇ ਬਲਿਦਾਨ ਸਭ ਕੁਝ ਸਫਲ ਹੋ ਗਏ। ਅਸੀਂ ਜਿੰਨੀਆਂ ਆਰਥਿਕ ਪ੍ਰੇਸ਼ਾਨੀਆਂ ਝੱਲੀਆਂ, ਸਭ ਪਿੱਛੇ ਰਹਿ ਗਈਆਂ।’’ ਕਾਰਤੀ ਨੇ 2016 ਵਿੱਚ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਸਕੂਲ ਲਈ ਆਪਣੀ ਸ਼ੁਰੂਆਤ ਕੀਤੀ ਸੀ।
ਉਸ ਨੇ ਕਿਹਾ ਕਿ ਜਦੋਂ ਇਹ ਐਲਾਨ ਕੀਤਾ ਗਿਆ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਮੇਰੇ ਘਰੇਲੂ ਮੈਦਾਨ 'ਤੇ ਹੋਵੇਗੀ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਿੱਥੋਂ ਮੈਂ ਸ਼ੁਰੂ ਕੀਤਾ ਸੀ, ਉਸ ਸਟੇਡੀਅਮ ਵਿੱਚ ਖੇਡਣ ਦੇ ਖਿਆਲ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ। ਹੁਣ ਉਸ ਦੀ ਨਜ਼ਰ ਭਾਰਤੀ ਸੀਨੀਅਰ ਟੀਮ 'ਚ ਜਗ੍ਹਾ ਬਣਾਉਣ 'ਤੇ ਹੈ। ਉਸ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ 'ਚ ਖਿਤਾਬ ਜਿੱਤਣ ਨਾਲ ਮੇਰਾ ਆਤਮਵਿਸ਼ਵਾਸ ਕਾਫੀ ਵਧਿਆ ਹੈ। ਹੁਣ ਮੈਂ ਹੋਰ ਮਿਹਨਤ ਕਰਕੇ ਆਪਣੀ ਯੋਗਤਾ ਸਾਬਤ ਕਰਾਂਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਕ੍ਰਿਕਟਰ, ਟਾਪ 2 'ਚ ਨਹੀਂ ਕੋਈ ਵੀ ਭਾਰਤੀ ਬੱਲੇਬਾਜ਼
NEXT STORY