ਲੰਡਨ/ਮੁੰਬਈ – ਪਾਕਿਸਤਾਨ ਕ੍ਰਿਕਟ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਨੌਜਵਾਨ ਖਿਡਾਰੀ ਹੈਦਰ ਅਲੀ ਨੂੰ ਯੂਨਾਈਟਿਡ ਕਿੰਗਡਮ ‘ਚ ਗ੍ਰੇਟਰ ਮੈਨਚੈਸਟਰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇੱਕ ਕੁੜੀ ਵੱਲੋਂ ਬਲਾਤਕਾਰ ਦਾ ਦੋਸ਼ ਲਗਾਏ ਜਾਣ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹੈਦਰ ਅਲੀ ਉਸ ਸਮੇਂ ਦੇਸ਼ ਦੀ ‘A’ ਟੀਮ ਪਾਕਿਸਤਾਨ ਸ਼ਾਹੀਨ ਦੇ ਨਾਲ ਦੌਰੇ ‘ਤੇ ਸੀ। PCB ਨੇ ਉਸਨੂੰ ਜਾਂਚ ਪੂਰੀ ਹੋਣ ਤੱਕ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer ਨੇ ਕੀਤੀ ਖੁਦਕੁਸ਼ੀ, 20 ਸਾਲ ਦੀ ਉਮਰ 'ਚ ਛੱਡੀ ਦੁਨੀਆ
ਰਿਪੋਰਟਾਂ ਮੁਤਾਬਕ, ਘਟਨਾ 3 ਅਗਸਤ ਨੂੰ ਕੈਂਟਰਬਰੀ ਵਿੱਚ ਵਾਪਰੀ, ਜਦੋਂ ਪਾਕਿਸਤਾਨ ਸ਼ਾਹੀਨ MCSAC ਖ਼ਿਲਾਫ਼ ਮੈਚ ਖੇਡ ਰਹੇ ਸਨ। ਸਰੋਤਾਂ ਨੇ ਦੱਸਿਆ ਕਿ ਇਹ ਮਾਮਲਾ ਇੱਕ ਪਾਕਿਸਤਾਨੀ ਮੂਲ ਦੀ ਕੁੜੀ ਨਾਲ ਸੰਬੰਧਤ ਹੈ। ਪੁਲਸ ਨੇ ਹੈਦਰ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ ਪਰ ਬਾਅਦ ਵਿਚ ਉਸਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਇਕ ਮਹੀਨੇ 'ਚ ਹੀ ਟੁੱਟਿਆ ਪਹਿਲਾ ਵਿਆਹ, ਫਿਰ ਦੂਜੇ ਪਤੀ ਦੀ ਵੀ ਹੋਈ ਮੌਤ, ਹੁਣ Bigg Boss 'ਚ ਆਵੇਗੀ ਨਜ਼ਰ
PCB ਨੇ ਕਿਹਾ ਹੈ ਕਿ ਉਹ ਜਾਂਚ ‘ਚ ਪੂਰਾ ਸਹਿਯੋਗ ਦੇਵੇਗਾ। PCB ਦੇ ਬੁਲਾਰੇ ਨੇ ਦੱਸਿਆ, “ਸਾਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ। ਜਾਂਚ ਪੂਰੀ ਹੋਣ ਤੱਕ ਹੈਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਸੀਂ ਯੂਕੇ ਵਿੱਚ ਆਪਣੀ ਜਾਂਚ ਵੀ ਕਰਾਂਗੇ।” ਸਰੋਤਾਂ ਮੁਤਾਬਕ, ਗ੍ਰਿਫਤਾਰੀ ਸਮੇਂ ਹੈਦਰ ਬਹੁਤ ਭਾਵੁਕ ਸੀ ਅਤੇ ਉਸਨੇ ਜਾਂਚ ਦੌਰਾਨ ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ: ਜਾਣੋ ਕਿਉਂ ਹੋਇਆ ਅਦਾਕਾਰਾ ਹੁਮਾ ਕੁਰੈਸ਼ੀ ਦੇ 'ਭਰਾ' ਦਾ ਕਤਲ, ਦੋਵੇਂ ਮੁਲਜ਼ਮ ਗ੍ਰਿਫ਼ਤਾਰ
24 ਸਾਲਾ ਹੈਦਰ ਅਲੀ ਨੇ ਪਾਕਿਸਤਾਨ ਲਈ 2 ਵਨਡੇ ਅਤੇ 35 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ 2020 ਵਿੱਚ ਦੱਖਣੀ ਅਫਰੀਕਾ ਵਿੱਚ ਹੋਏ ਅੰਡਰ-19 ਵਰਲਡ ਕਪ ਦਾ ਹਿੱਸਾ ਵੀ ਰਹਿ ਚੁੱਕਾ ਹੈ। ਇਸ ਤੋਂ ਪਹਿਲਾਂ ਵੀ 2021 ਵਿੱਚ ਉਸਨੂੰ PSL ਦੌਰਾਨ ਕੋਵਿਡ ਨਿਯਮ ਤੋੜਨ ਲਈ ਮੁਅੱਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ 'Kap's Cafe' ’ਤੇ ਮੁੜ ਫਾਇਰਿੰਗ, ਹਮਲਾ ਕਰਨ ਵਾਲਾ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BCCI ਨੇ ਸੈਂਟਰ ਆਫ਼ ਐਕਸੀਲੈਂਸ ਵਿਖੇ ਨਵੇਂ ਕੋਚਾਂ ਦੀ ਭਾਲ ਕੀਤੀ ਸ਼ੁਰੂ
NEXT STORY