ਬੈਂਗਲੁਰੂ (ਭਾਸ਼ਾ)- ਮਸ਼ਹੂਰ ਗੇਂਦਬਾਜ਼ੀ ਕੋਚ ਟ੍ਰਾਇਲ ਕੂਲੀ ਸਮੇਤ ਪੁਰਾਣੇ ਕੋਚਾਂ ਦੇ ਜਾਣ ਤੋਂ ਬਾਅਦ ਬੀ. ਸੀ. ਸੀ. ਆਈ. ਆਪਣੇ ਸੈਂਟਰ ਆਫ ਐਕਸੀਲੈਂਡ ਲਈ ਨਵੇਂ ਕੋਚਿੰਗ ਸਟਾਫ ਦੀ ਭਾਲ ’ਚ ਹੈ ਅਤੇ ਗੇਂਦਬਾਜ਼ੀ, ਬੱਲੇਬਾਜ਼ੀ, ਖੇਡ ਵਿਗਿਆਨ ਅਤੇ ਮੈਡੀਸਨ ਵਿਭਾਗ ’ਚ ਉੱਚ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਆਸਟ੍ਰੇਲੀਆ ਦੇ ਸਾਬਕਾ ਫਸਟ ਕਲਾਸ ਤੇਜ਼ ਗੇਂਦਬਾਜ਼ ਅਤੇ ਇੰਗਲੈਂਡ ਦੇ ਏਸ਼ੇਜ ਜੇਤੂ ਗੇਂਦਬਾਜ਼ੀ ਕੋਚ ਕੂਲੀ ਦਾ ਬੀ. ਸੀ. ਸੀ. ਆਈ. ਨਾਲ 3 ਸਾਲ ਪਹਿਲਾਂ ਕਰਾਰ ਖਤਮ ਹੋ ਗਿਆ ਸੀ ਅਤੇ ਕਾਰਜਕਾਲ ’ਚ ਵਿਸਥਾਰ ’ਤੇ ਸਨ। 59 ਸਾਲ ਦੇ ਕੂਲੀ ਨੂੰ 2021 ਦੇ ਅਖੀਰ ’ਚ ਐੱਨ. ਸੀ. ਏ. ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਸੀ। ਉਸ ਦੀ ਜਗ੍ਹਾ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੀ. ਆਰ. ਵੀ. ਸਿੰਘ ਲੈ ਸਕਦਾ ਹੈ, ਜਿਸ ਨੇ ਕੂਲੀ ਨਾਲ ਕੰਮ ਕੀਤਾ ਹੈ।
ਮੈਡੀਕਲ ਟੀਮ ਦੇ ਪ੍ਰਮੁੱਖ ਨਿਤਿਨ ਪਟੇਲ ਸਮੇਤ ਸਟਾਫ ਦੇ ਕਈ ਮੈਂਬਰਾਂ ਦੇ ਜਾਣ ਤੋਂ ਬਾਅਦ ਕਈ ਅਹੁਦੇ ਖਾਲੀ ਹਨ। ਪਟੇਲ ਨੇ ਮਾਰਚ ’ਚ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਵੀ ਜਾ ਚੁੱਕਾ ਹੈ ਅਤੇ ਹੁਣ ਰਾਜਸਥਾਨ ਰਾਇਲਜ਼ ਦੇ ਸਹਿਯੋਗੀ ਸਟਾਫ ’ਚ ਹੈ। ਐੱਨ. ਸੀ. ਏ. ਦਾ ਇਕ ਹੋਰ ਕੋਚ ਸਿਤਾਂਸ਼ੁ ਕੋਟਕ ਰਾਸ਼ਟਰੀ ਟੀਮ ਨਾਲ ਜੁੜ ਚੁੱਕਾ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਦਾ ਸੀ. ਓ. ਈ. ਪ੍ਰਮੁੱਖ ਦੇ ਤੌਰ ’ਤੇ ਕਾਰਜਕਾਲ ਇਸ ਸਾਲ ਦੇ ਅਖੀਰ ’ਚ ਖਤਮ ਹੋ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਉਹ ਇਸ ਦਾ ਨਵੀਨੀਕਰਨ ਕਰਾਉਣਾ ਨਹੀਂ ਚਾਹੁੰਦੇ। ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਉਸ ਨੂੰ 2027 ਵਨਡੇ ਵਿਸ਼ਵ ਕੱਪ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਜਾਵੇਗਾ।
ਵੋਕਸ ਨੇ ਪੰਤ ਨਾਲ ਗੱਲਬਾਤ ਦਾ ਕੀਤਾ ਖੁਲਾਸਾ, ਪੈਰ ’ਤੇ ਫ੍ਰੈਕਟਰ ਲਈ ਮੰਗੀ ਮੁਆਫੀ
NEXT STORY