ਨਵੀਂ ਦਿੱਲੀ (ਏਜੰਸੀ)- ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ 2021-22 ਸੀਜ਼ਨ ਦਾ ਦੂਜਾ ਪੜਾਅ 22 ਅਪ੍ਰੈਲ ਤੋਂ ਕੋਲਕਾਤਾ ਵਿਚ ਸ਼ੁਰੂ ਹੋਵੇਗਾ, ਜਿਸ ਵਿਚ ਸਟੇਡੀਅਮ ਦੇ ਚੋਣਵੇਂ ਸਟੈਂਡਾਂ ਅਤੇ ਖੇਤਰਾਂ ਵਿਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਟੇਡੀਅਮ 'ਚ ਦਰਸ਼ਕਾਂ ਦੇ ਆਉਣ 'ਤੇ ਪਾਬੰਦੀ ਲਗਾਈ ਗਈ ਸੀ ਅਤੇ 2 ਸਾਲਾਂ 'ਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਆਈ-ਲੀਗ ਮੈਚਾਂ ਦੌਰਾਨ ਸਟੇਡੀਅਮ 'ਚ ਦਰਸ਼ਕ ਮੌਜੂਦ ਹੋਣਗੇ। ਇਹ ਮੈਚ ਤਿੰਨ ਸਥਾਨਾਂ ਕਲਿਆਣੀ ਮਿਉਂਸਪਲ ਸਟੇਡੀਅਮ, ਨੇਹਾਟੀ ਸਟੇਡੀਅਮ ਅਤੇ ਮੋਹਨ ਬਾਗਾਨ ਮੈਦਾਨ 'ਤੇ ਖੇਡੇ ਜਾਣਗੇ।
ਆਈ-ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੰਦੋ ਧਰ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, "ਪੱਛਮੀ ਬੰਗਾਲ ਸਰਕਾਰ ਦੁਆਰਾ ਨਿਰਧਾਰਤ ਸਿਹਤ ਮਾਪਦੰਡਾਂ ਦੇ ਮੱਦੇਨਜ਼ਰ, ਹੀਰੋ ਆਈ-ਲੀਗ 2021-22 ਲਈ ਪ੍ਰਸ਼ੰਸਕਾਂ ਨੂੰ ਸਟੇਡੀਅਮਾਂ ਵਿੱਚ ਚੁਣੇ ਗਏ ਸਟੈਂਡਾਂ ਅਤੇ ਖੇਤਰਾਂ ਵਿੱਚ ਇਜਾਜ਼ਤ ਦਿੱਤੀ ਜਾਵੇਗੀ।'' ਉਨ੍ਹਾਂ ਕਿਹਾ, "ਅਸੀਂ ਹਾਲਾਂਕਿ ਨਿਯਮਤ ਅਧਾਰ 'ਤੇ ਸਥਿਤੀ ਦੀ ਨਿਰੰਤਰ ਸਮੀਖਿਆ ਕਰਾਂਗੇ, ਅਤੇ ਸਬੰਧਤ ਅਧਿਕਾਰੀਆਂ ਦੁਆਰਾ ਨਿਰਧਾਰਤ ਸਿਹਤ ਮਾਪਦੰਡਾਂ ਅਨੁਸਾਰ ਕੰਮ ਕਰਾਂਗੇ।"
IPL 'ਤੇ ਮੰਡਰਾਏ ਕੋਰੋਨਾ ਦੇ ਬੱਦਲ, ਦਿੱਲੀ ਕੈਪੀਟਲਜ਼ ਨੂੰ ਮੁਲਤਵੀ ਕਰਨਾ ਪਿਆ ਪੁਣੇ ਦਾ ਦੌਰਾ
NEXT STORY