ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹਾਂ ਦਿਨਾਂ ਆਪਣਾ ਜ਼ਿਆਦਾ ਸਮਾਂ ਪਰਿਵਾਰ ਨਾਲ ਬਿਤਾ ਰਹੇ ਹਨ। ਧੋਨੀ ਨੂੰ ਸ਼੍ਰੀਲੰਕਾ 'ਚ ਹੋਈ ਨਿਦਾਹਾਸ ਟਰਾਫੀ ਲਈ ਆਰਾਮ ਦਿੱਤਾ ਗਿਆ ਸੀ। ਦੋ ਸਾਲ ਬਾਅਦ ਇਕ ਵਾਰ ਫਿਰ ਧੋਨੀ ਇਸ ਸਾਲ ਆਈ.ਪੀ.ਐੱਲ. 'ਚ ਚੇਨਈ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਧੋਨੀ ਅਕਸਰ ਕਿਸੇ ਨਾ ਕਿਸੇ ਪਰੋਗਰਾਮ 'ਚ ਨਜ਼ਰ ਆ ਹੀ ਜਾਂਦੇ ਹਨ। ਅਜਿਹੇ ਹੀ ਇਕ ਪ੍ਰੋਗਰਾਮ 'ਚ ਧੋਨੀ ਜਦੋਂ ਪਹੁੰਚੇ ਤਾਂ ਇਕ ਪ੍ਰਸ਼ੰਸਕ ਸਟੇਜ 'ਤੇ ਆ ਕੇ ਉਸ ਦੇ ਪੈਰਾਂ 'ਚ ਡਿਗ ਗਿਆ।
ਦਰਅਸਲ ਧੋਨੀ ਉਸ ਪ੍ਰਸ਼ੰਸਕ ਨੂੰ ਛੋਟਾ ਬੱਲਾ ਐਵਾਰਡ ਦੇ ਰੂਪ 'ਚ ਦੇ ਰਹੇ ਸਨ, ਪਰ ਪ੍ਰਸ਼ੰਸਕ ਦਾ ਧਿਆਨ ਐਵਾਰਡ 'ਤੇ ਘਟ ਅਤੇ ਧੋਨੀ 'ਤੇ ਜ਼ਿਆਦਾ ਸੀ। ਉਹ ਧੋਨੀ ਨੂੰ ਗਲੇ ਲਗਾਉਣ ਤੋਂ ਬਾਅਦ ਕਾਫੀ ਭਾਵੁਕ ਹੋ ਗਿਆ। ਫਿਰ ਧੋਨੀ ਨੇ ਇਸ ਖਾਸ ਪ੍ਰਸ਼ੰਸਕ ਦੇ ਨਾਲ ਇਕ ਸੈਲਫੀ ਵੀ ਲਈ। ਐਵਾਰਡ ਲੈ ਕੇ ਜਦੋਂ ਪ੍ਰਸ਼ੰਸਕ ਵਾਪਸ ਜਾਣ ਲਗਾ ਤਾਂ ਉਹ ਇਕ ਵਾਰ ਫਿਰ ਧੋਨੀ ਦੇ ਪੈਰ ਛੁਹਣਾ ਚਾਹੁੰਦਾ ਸੀ, ਪਰ ਸਟੇਜ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਵਾਪਸ ਜਾਣ ਲਈ ਕਿਹਾ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਧੋਨੀ ਦੇ ਕਿਸੇ ਪ੍ਰਸ਼ੰਸਕ ਨੇ ਪੈਰ ਫੜ੍ਹੇ ਹੋਣ।
ਮੈਚ ਦੌਰਾਨ ਵੀ ਜਦੋਂ ਧੋਨੀ ਬੱਲੇਬਾਜ਼ੀ ਕਰ ਰਹੇ ਸੀ ਤਾਂ ਇਕ ਪ੍ਰਸ਼ੰਸਕ ਨੇ ਸੁਰੱਖਿਆ ਕਰਮਚਾਰੀ ਦੇ ਹੁੰਦੇ ਹੋਏ ਵੀ ਸਟੇਡੀਅਮ 'ਚ ਆ ਕੇ ਉਸ ਦੇ ਪੈਰ ਛੁਹੇ ਸੀ। ਇਸ ਤੋਂ ਇਲਾਵਾ ਨੈਟ ਪ੍ਰੈਕਟਿਸ ਕਰਦੇ ਸਮੇਂ ਪ੍ਰਸ਼ੰਸਕ ਧੋਨੀ ਨਾਲ ਅਜਿਹਾ ਕਰ ਚੁਕੇ ਸਨ। ਧੋਨੀ ਆਪਣੀ ਕਪਤਾਨੀ ਅਤੇ ਬੱਲੇਬਾਜ਼ੀ ਨਾਲ ਭਾਰਤ 'ਚ ਇਕ ਅਲਗ ਹੀ ਮੁਕਾਮ ਹਾਸਲ ਕਰਨ 'ਚ ਕਾਮਯਾਬ ਰਹੇ ਹਨ। ਦੋ ਵਾਰ ਦੇਸ਼ ਨੂੰ ਵਿਸ਼ਵ ਕੱਪ ਦਿਵਾਉਣ ਵਾਲੇ ਧੋਨੀ ਇਕਲੌਤੇ ਕਪਤਾਨ ਹਨ। ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਕਈ ਅਜਿਹੇ ਮੁਕਾਮ ਹਾਸਲ ਕਰਨ 'ਚ ਕਾਮਯਾਬ ਰਹੀ ਹੈ।
ਪਿਛਲੇ ਸਾਲ ਧੋਨੀ ਪੁਣੇ ਟੀਮ ਦਾ ਹਿੱਸਾ ਰਹੇ ਸਨ, ਪਰ ਟੀਮ ਦੀ ਕਪਤਾਨੀ ਸਟੀਮ ਸਮਿਥ ਕਰ ਰਹੇ ਸਨ। ਇਸ ਸਾਲ ਧੋਨੀ ਚੇਨਈ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਅਜਿਹੇ 'ਚ ਧੋਨੀ ਕੋਲ ਇਕ ਵਾਰ ਖੁਦ ਨੂੰ ਸਾਬਤ ਕਰਨ ਦਾ ਸ਼ਾਨਦਾਰ ਮੌਕਾ ਹੈ।
ਯੁਕੀ ਮਿਆਮੀ ਕੁਆਲੀਫਾਇਰਸ ਦੇ ਆਖਰੀ ਦੌਰ 'ਚ, ਰਾਮਕੁਮਾਰ ਬਾਹਰ
NEXT STORY