ਮਿਆਮੀ, (ਬਿਊਰੋ)— ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰਖਦੇ ਹੋਏ ਯੁਕੀ ਭਾਂਬਰੀ ਨੇ ਅਰਜਨਟੀਨਾ ਦੇ ਰੇਂਜੋ ਓਲਿਵਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਏ.ਟੀ.ਪੀ. ਮਿਆਮੀ ਮਾਸਟਰਸ ਦੇ ਕੁਆਲੀਫਾਇਰ 'ਚ ਪ੍ਰਵੇਸ਼ ਕਰ ਲਿਆ। ਜਦਕਿ ਰਾਮਕੁਮਾਰ ਰਾਮਨਾਥਨ ਹਾਰ ਕੇ ਬਾਹਰ ਹੋ ਗਏ।
ਇੰਡੀਅਨ ਵੇਲਸ ਮਾਸਟਰਸ ਦੇ ਮੁੱਖ ਦੌਰ 'ਚ ਜਗ੍ਹਾ ਬਣਾਉਣ ਵਾਲੇ ਯੁਕੀ ਨੇ ਓਲੀਵੋ ਨੂੰ 6-4, 6-1 ਨਾਲ ਹਰਾਇਆ। ਹੁਣ ਉਹ ਸਵੀਡਨ ਦੇ ਐਲੀਆਸ ਯੇਮੇਰ ਨਾਲ ਖੇਡਣਗੇ। ਦੁਨੀਆ ਦੇ 133ਵੀਂ ਰੈਂਕਿੰਗ ਵਾਲੇ ਖਿਡਾਰੀ ਯੇਮੇਰ ਦੇ ਕੋਚ ਰੋਬਿਨ ਸੋਡਰਲਿੰਗ ਹਨ। ਰਾਜਕੁਮਾਰ ਪਹਿਲੇ ਦੌਰ 'ਚ ਅਮਰੀਕਾ ਦੇ ਮਾਈਕਲ ਐੱਮ ਤੋਂ 6-7, 4-6 ਨਾਲ ਹਾਰ ਕੇ ਬਾਹਰ ਹੋ ਗਏ।
ਅੱਜ ਗਵਰਨਰ 172 ਮੈਡਲ ਜੇਤੂਆਂ ਨੂੰ ਕਰਨਗੇ ਸਨਮਾਨਿਤ
NEXT STORY