ਐਡੀਲੇਡ– ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਟੈਸਟ ਲੜੀ ਵਿਚ ਹੁਣ ਭਾਰਤ ਦੇ ਅਭਿਆਸ ਸੈਸ਼ਨਾਂ ਵਿਚ ਪ੍ਰਸ਼ੰਸਕਾਂ ਨੂੰ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਟੀਮ ਦੇ ਅਭਿਆਸ ਦੌਰਾਨ ਕੁਝ ਦਰਸ਼ਕਾਂ ਦੀਆਂ ‘ਇਤਰਾਜ਼ਯੋਗ’ ਟਿੱਪਣੀਆਂ ਤੋਂ ਖਿਡਾਰੀਆਂ ਨੂੰ ਪ੍ਰੇਸ਼ਾਨੀ ਹੋਈ।
ਮੰਗਵਾਰ ਨੂੰ ਅਭਿਆਸ ਸੈਸ਼ਨ ਪ੍ਰਸ਼ੰਸਕਾਂ ਲਈ ਖੋਲ ਦਿੱਤਾ ਗਿਆ ਸੀ। ਆਸਟ੍ਰੇਲੀਆ ਦੇ ਅਭਿਆਸ ਸੈਸ਼ਨ ਨੂੰ ਦੇਖਣ ਲਈ ਜਿੱਥੇ ਸੀਮਤ ਗਿਣਤੀ ਵਿਚ ਦਰਸ਼ਕ ਪਹੁੰਚੇ ਸਨ, ਉੱਥੇ ਸੈਂਕੜੇ ਲੋਕ ਭਾਰਤੀ ਟੀਮ ਨੂੰ ਦੇਖਣ ਲਈ ਇਕੱਠੇ ਹੋਏ। ਐਡੀਲੇਡ ਵਿਚ ਅਭਿਆਸ ਸਹੂਲਤਾਂ ਦਰਸ਼ਕ ਗੈਲਰੀ ਦੇ ਬਹੁਤ ਨੇੜੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਅਾਈ.) ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ,‘‘ਇਹ ਪੂਰੀ ਤਰ੍ਹਾਂ ਨਾਲ ਅਰਾਜਕਤਾ ਸੀ। ਆਸਟ੍ਰੇਲੀਆਈ ਟ੍ਰੇਨਿੰਗ ਸੈਸ਼ਨ ਦੌਰਾਨ 70 ਤੋਂ ਵੱਧ ਲੋਕ ਨਹੀਂ ਆਏ ਸਨ ਪਰ ਭਾਰਤ ਦੇ ਸੈਸ਼ਨ ਦੌਰਾਨ ਲੱਗਭਗ 300 ਲੋਕ ਮੌਜੂਦ ਸਨ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਇੰਨੇ ਸਾਰੇ ਪ੍ਰਸ਼ੰਸਕ ਆਉਣਗੇ।’’
ਉਸ ਨੇ ਕਿਹਾ, ‘‘ਸਿਡਨੀ ਵਿਚ (5ਵੇਂ ਟੈਸਟ ਤੋਂ ਪਹਿਲਾਂ) ਇਕ ਹੋਰ ਦਿਨ ਪ੍ਰਸ਼ੰਸਕਾਂ ਲਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਖਿਡਾਰੀ ਇੱਥੇ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਤੋਂ ਪ੍ਰੇਸ਼ਾਨ ਸਨ।’’
ਇਕ ਦੇਖਣ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰਸ਼ੰਸਕਾਂ ਨੇ ਰੋਹਿਤ ਸ਼ਰਮਾ ਤੇ ਰਿਸ਼ਭ ਪੰਤ ਵਰਗੇ ਖਿਡਾਰੀਆਂ ਨੂੰ ਛੱਕੇ ਮਾਰਨ ਲਈ ਉਕਸਾਇਆ। ਕੁਝ ਪ੍ਰਸ਼ੰਸਕਾਂ ਨੇ ਟੀਮ ਦੇ ਖਿਡਾਰੀਆਂ ਦੀ ਫਿਟਨੈੱਸ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਉਸ ਨੇ ਕਿਹਾ, ‘‘ਬਹੁਤ ਸਾਰੇ ਲੋਕਾਂ ਦੀ ਵਜ੍ਹਾ ਨਾਲ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਨੂੰ ਘੇਰਿਆ ਜਾ ਸਕਦਾ ਸੀ। ਕੁਝ ਲੋਕ ਆਪਣੇ ਦੋਸਤਾਂ ਨਾਲ ਫੇਸਬੁੱਕ ਲਾਈਵ ਕਰ ਰਹੇ ਸਨ ਤੇ ਬੱਲੇਬਾਜ਼ਾਂ ਦੇ ਖੇਡਣ ਦੇ ਸਮੇਂ ਜ਼ੋਰ-ਜ਼ੋਰ ਨਾਲ ਗੱਲਾਂ ਕਰੇ ਸਨ।’’
ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
NEXT STORY