ਨਵੀਂ ਦਿੱਲੀ : ਨੋਇਡਾ ਵਿਚ ਆਯੋਜਿਤ 65ਵੀਂ ਪੁਰਸ਼ ਫ੍ਰੀਸਟਾਈਲ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਪਹਿਲਵਾਨ ਸੰਦੀਪ ਸਿੰਘ ਨੇ ਕਮਾਲ ਕਰ ਦਿੱਤਾ ਹੈ। ਦਰਅਸਲ ਪੰਜਾਬ ਦੇ ਸੰਦੀਪ ਨੇ ਚੈਂਪੀਅਨਸ਼ਿਪ ਦੇ 74 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ ਹੈ। ਸੰਦੀਪ ਮਾਨਸਾ ਜ਼ਿਲ੍ਹੇ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਸ ਸਮੇਂ ਉਨ੍ਹਾਂ ਦੇ ਪਿਤਾ ਦਿੱਲੀ ’ਚ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹਨ। ਸੰਦੀਪ ਵੀ ਨਿਯਮਿਤ ਰੂਪ ਨਾਲ ਉਥੇ ਜਾਂਦੇ ਰਹੇ ਹਨ ਪਰ ਨੈਸ਼ਨਲ ਚੈਂਪੀਅਨਸ਼ਿਪ ਦੀ ਤਿਆਰੀ ਦੌਰਾਨ ਉਨ੍ਹਾਂ ਦਾ ਉਹ ਸਾਥ ਨਹੀਂ ਦੇ ਸਕੇ।
ਇਹ ਵੀ ਪੜ੍ਹੋ: ਕੰਗਾਰੂਆਂ 'ਤੇ ਜਿੱਤ ਹਾਸਿਲ ਕਰਨ ਵਾਲੇ ਇਨ੍ਹਾਂ 6 ਕ੍ਰਿਕਟਰਾਂ ਨੂੰ ਆਨੰਦ ਮਹਿੰਦਰਾ ਦੇਣਗੇ 'ਥਾਰ'
ਸੰਦੀਪ ਨੇ ਫਾਈਨਲ ਵਿਚ ਏਸ਼ੀਆਈ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤ ਵਾਲੇ ਜਤਿੰਦਰ ਨੂੰ 3-2 ਨਾਲ ਹਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਰਸਿੰਘ ਯਾਦਵ ਨੂੰ 3-4 ਨਾਲ ਹਰਾਉਣ ਵਾਲੇ ਅਮਿਤ ਧਨਖੜ ਨੂੰ ਕੁਆਰਟਰ ਫਾਈਨਲ ਵਿਚ ਹਰਾਇਆ। ਨਰਸਿੰਘ ਨੇ ਯੂ.ਪੀ. ਦੇ ਗੌਰਵ ਬਾਲਿਆਨ ਨੂੰ ਪਹਿਲੀ ਬਾਊਟ ਵਿਚ ਹਰਾਇਆ ਪਰ ਮੁਕਾਬਲੇ ਵਿਚ ਅਮਿਤ ਤੋਂ ਹਾਰ ਗਏ। ਸੰਦੀਪ ਨੇ ਫਾਈਨਲ ਜਿੱਤਣ ਦੇ ਬਾਅਦ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀ ਕੁਸ਼ਤੀ ਦਾ ਸਾਰਾ ਖ਼ਰਚ ਖੇਤੀਬਾੜੀ ਤੋਂ ਆਉਂਦਾ ਹੈ।
ਇਹ ਵੀ ਪੜ੍ਹੋ: ਨੈਸ਼ਨਲ ਗਰਲਜ਼ ਚਾਈਲਡ ਡੇਅ, ਜਾਣੋ ਕਦੋਂ ਅਤੇ ਕਿਉਂ ਹੋਈ ਇਸ ਦੀ ਸ਼ੁਰੂਆਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ ’ਚ ਮਹਿਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ
NEXT STORY