ਕੋਲਕਾਤਾ : ਐਫ. ਸੀ. ਗੋਆ ਦੀ ਯੁਵਾ ਟੀਮ ਨੇ ਮੰਗਲਵਾਰ ਨੂੰ ਇੱਥੇ ਗਰੁੱਪ-ਏ ਦੇ ਰੋਮਾਂਚਕ ਮੈਚ ਵਿੱਚ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਬੈਂਗਲੁਰੂ ਐਫ. ਸੀ. ਨੂੰ 2-2 ਨਾਲ ਡਰਾਅ ’ਤੇ ਰੋਕਿਆ ਪਰ ਫਿਰ ਵੀ ਉਹ ਡੁਰੰਡ ਕੱਪ ਫੁੱਟਬਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ। ਮੌਜੂਦਾ ਚੈਂਪੀਅਨ ਗੋਆ ਦੀ ਟੀਮ ਨੇ ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਦੂਜੇ ਹਾਫ ਵਿੱਚ ਸ਼ਾਨਦਾਰ ਵਾਪਸੀ ਕੀਤੀ। ਉਸ ਦੀ ਟੀਮ ਲਈ ਫ੍ਰਾਂਗਕੀ ਬੁਆਮ (53ਵੇਂ ਮਿੰਟ) ਅਤੇ ਲੈਸਲੀ ਰੇਬੇਲੋ (64ਵੇਂ ਮਿੰਟ) ਨੇ ਗੋਲ ਕੀਤੇ।
ਇਸ ਤੋਂ ਪਹਿਲਾਂ ਬੈਂਗਲੁਰੂ ਐਫ. ਸੀ. ਲਈ ਸੁਨੀਲ ਛੇਤਰੀ (24ਵੇਂ ਮਿੰਟ) ਅਤੇ ਐਨ. ਸ਼ਿਵ ਸ਼ਕਤੀ (26ਵੇਂ ਮਿੰਟ) ਨੇ ਪਹਿਲੇ ਅੱਧ ਵਿੱਚ ਗੋਲ ਕੀਤੇ। ਗੋਆ ਦੀ ਟੀਮ ਨੇ ਚਾਰ ਅੰਕਾਂ ਦੇ ਨਾਲ ਡੁਰੰਡ ਕੱਪ ਮੁਹਿੰਮ ਦਾ ਅੰਤ ਕੀਤਾ ਜਦਕਿ ਬੇਂਗਲੁਰੂ ਦੇ ਤਿੰਨ ਮੈਚਾਂ ਵਿੱਚ ਸੱਤ ਅੰਕ ਹਨ। ਬੇਂਗਲੁਰੂ ਐਫ ਸੀ 2 ਸਤੰਬਰ ਨੂੰ ਮੁਹੰਮਦਨ ਸਪੋਰਟਿੰਗ ਨਾਲ ਭਿੜੇਗੀ ਜਿਸ ਨਾਲ ਗਰੁੱਪ ਏ ਦੇ ਜੇਤੂ ਦਾ ਵੀ ਫੈਸਲਾ ਹੋਵੇਗਾ।
ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਕੋਲੋਂ ਮੈਚ ਦੌਰਾਨ ਹੋਈ ਇਹ ਗ਼ਲਤੀ, ਹੁਣ ਭਰਨਾ ਪਵੇਗਾ ਜੁਰਮਾਨਾ
NEXT STORY