ਮੈਲਬੋਰਨ, (ਬਿਊਰੋ)— ਰੋਜਰ ਫੈਡਰਰ ਅਤੇ ਰਾਫੇਲ ਨਡਾਲ ਭਾਵੇਂ ਹੀ ਕੋਰਟ 'ਤੇ ਇਕ ਦੂਜੇ ਦੇ ਲੰਬੇ ਸਮੇਂ ਦੇ ਵਿਰੋਧੀ ਹੋਣ ਪਰ ਕੋਰਟ ਦੇ ਬਾਹਰ ਪੱਕੇ ਦੋਸਤ ਹਨ ਅਤੇ ਨਡਾਲ ਦੇ ਸੱਟ ਦਾ ਸ਼ਿਕਾਰ ਹੋਣ 'ਤੇ ਫੈਡਰਰ ਨੇ ਚਿੰਤਾ ਜ਼ਾਹਰ ਕੀਤੀ ਹੈ।
ਨਡਾਲ ਨੂੰ ਛੇਵਾਂ ਦਰਜਾ ਪ੍ਰਾਪਤ ਮਾਰਿਨ ਸਿਲਿਚ ਖਿਲਾਫ ਆਸਟਰੇਲੀਆਈ ਓਪਨ ਦੇ ਕੁਆਰਟਰਫਾਈਨਲ ਮੈਚ ਦੇ ਦੌਰਾਨ ਪੰਜਵੇਂ ਸੈਟ 'ਚ ਲੱਕ 'ਤੇ ਸੱਟ ਦੇ ਕਾਰਨ ਕੋਰਟ ਛੱਡਣਾ ਪਿਆ ਸੀ। ਫੈਡਰਰ ਨੇ ਕਿਹਾ, ''ਇਹ ਦੇਖ ਕੇ ਬਹੁਤ ਦੱਖ ਹੋਇਆ ਕਿ ਪੰਜ ਸੈਟ ਤੱਕ ਪਹੁੰਚ ਕੇ ਉਹ ਮੈਚ ਪੂਰਾ ਨਹੀਂ ਕਰ ਸਕਿਆ।'' ਉਨ੍ਹਾਂ ਕਿਹਾ, ''ਮੈਂ ਉਸ ਨੂੰ ਕਲ ਰਾਤ ਮੈਸੇਜ ਭੇਜਿਆ। ਸੌਣ ਤੋਂ ਪਹਿਲਾਂ ਮੈਂ ਇਹ ਮੈਸੇਜ ਭੇਜਿਆ ਕਿਉਂਕਿ ਮੈਂ ਜਾਣਦਾ ਸੀ ਕਿ ਉਹ ਕਿਵੇਂ ਹੈ। ਉਮੀਦ ਹੈ ਕਿ ਉਹ ਛੇਤੀ ਠੀਕ ਹੋ ਜਾਵੇਗਾ।''
ਜ਼ਖਮੀ ਫਿੰਚ ਦੀ ਜਗ੍ਹਾ ਕੰਗਾਰੂ ਟੀਮ 'ਚ ਹੋਈ ਮੈਕਸਵੇਲ ਦੀ ਵਾਪਸੀ
NEXT STORY