ਨਵੀਂ ਦਿੱਲੀ - ਮਹਿਲਾ ਐਂਕਰ ਏਰਿਨ ਹਾਲੈਂਡ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਬੀਤੇ ਦਿਨੀਂ ਲਿਵਿੰਗਸਟੋਨ 'ਤੇ ਕੀਤੇ ਗਏ ਕੁਮੈਂਟ ਨੂੰ ਲੈ ਕੇ ਚਰਚਾ ਵਿਚ ਰਹੀ ਏਰਿਨ ਨੇ ਹੁਣ ਆਪਣੇ ਮੰਗੇਤਰ ਬੇਨ ਕਟਿੰਗ 'ਤੇ ਵੀ ਤਾਅਨਾ ਮਾਰਿਆ ਹੈ, ਜਿਹੜਾ ਕਿ ਬਿੱਗ ਬੈਸ਼ ਲੀਗ (ਬੀ. ਬੀ. ਐੈੱਲ.) ਵਿਚ ਬ੍ਰਿਸਬੇਨ ਹੀਟ ਵਲੋਂ ਖੇਡਦਾ ਹੈ, ਜਿਸ ਨੇ ਬੀਤੇ ਦਿਨੀਂ 20 ਗੇਂਦਾਂ ਵਿਚ 43 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਮੈਚ ਖਤਮ ਹੋਣ ਤੋਂ ਬਾਅਦ ਜਦੋਂ ਏਰਿਨ ਨੇ ਕਟਿੰਗ ਨਾਲ ਰਸਮੀ ਗੱਲ ਕੀਤੀ ਤਾਂ ਉਸ ਨੇ ਆਪਣੀਆਂ ਯੋਜਨਾਵਾਂ ਦੇ ਬਾਰੇ ਵਿਚ ਦੱਸਿਆ। ਗੱਲ ਖਤਮ ਹੁੰਦੇ ਹੀ ਏਰਿਨ ਬੋਲੀ, '' ਆਰਾਮ ਕਰੋ ਤੇ ਪਰਥ ਵਿਚ ਚੰਗਾ ਖੇਡੋ, ਨਹੀਂ ਤਾਂ ਘਰ ਨਾ ਆਉਣਾ।'' ਏਰਿਨ ਦੇ ਇਸ ਕੁਮੈਂਟ 'ਤੇ ਕਟਿੰਗ ਵੀ ਮੁਸਕਰਾਉਂਦਾ ਹੋਇਆ ਉਥੋਂ ਨਿਕਲ ਗਿਆ।


ਜ਼ਿਕਰਯੋਗ ਹੈ ਕਿ ਏਰਿਨ 2013 ਵਿਚ ਮਿਸ ਆਸਟਰੇਲੀਆ ਵੀ ਰਹਿ ਚੁੱਕੀ ਹੈ। ਉਹ ਮਾਡਲ ਤੇ ਐਂਕਰ ਹੋਣ ਤੋਂ ਇਲਾਵਾ ਇਕ ਬਿਹਤਰੀਨ ਸਿੰਗਰ ਤੇ ਡਾਂਸਰ ਵੀ ਹੈ। ਉਸਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਕ੍ਰਿਕਟ ਵਿਚ ਕਾਫੀ ਦਿਲਚਸਪੀ ਰਹੀ। ਕ੍ਰਿਕਟ ਉਸਦੀ ਫੇਵਰੇਟ ਗੇਮ ਹੈ। ਉਥੇ ਹੀ ਬੇਨ ਦੇ ਨਾਲ ਆਪਣੇ ਰਿਸ਼ਤਿਆਂ 'ਤੇ ਏਰਿਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਇਕ-ਦੂਜੇ ਨਾਲ ਸਮਾਂ ਬਿਤਾਉਣਾ ਕਾਫੀ ਪਸੰਦ ਕਰਦੇ ਹਨ। ਇਹ ਹੀ ਕਾਰਣ ਹੈ ਕਿ ਉਹ ਇੰਨੇ ਲੰਬੇ ਸਮੇਂ ਤੋਂ ਇਕੱਠੇ ਹਨ।

ਸ਼ਤਰੰਜ : ਮੁਥੱਈਆ ਨੇ ਸਾਬਕਾ ਜੇਤੂ ਪੰਟਸੂਲੀਆ ਨੂੰ ਹਰਾਇਆ
NEXT STORY