ਸਪੋਰਟਸ ਡੈਸਕ- ਵਿੰਸੇਂਟ ਅਬੂਬਕਰ ਵੱਲੋਂ ਦੂਜੇ ਅੱਧ ਦੇ ਇੰਜਰੀ ਟਾਈਮ ਦੇ ਦੂਜੇ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਕੈਮਰੂਨ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ। 24 ਸਾਲਾਂ ਵਿੱਚ ਵਿਸ਼ਵ ਕੱਪ ਦੇ ਗਰੁੱਪ ਗੇੜ ਵਿੱਚ ਪਹਿਲੀ ਬ੍ਰਾਜ਼ੀਲ ਨੇ ਹਾਰ ਦਾ ਮੂੰਹ ਦੇਖਿਆ।
ਇਸ ਦੇ ਬਾਵਜੂਦ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਗਰੁੱਪ ਜੀ ਵਿੱਚ ਸਿਖਰ 'ਤੇ ਰਹਿ ਕੇ ਨਾਕਆਊਟ ਪੜਾਅ ਵਿੱਚ ਪੁੱਜ ਗਿਆ। ਅਬੂਬਕਰ ਨੇ ਬ੍ਰਾਜ਼ੀਲ ਦੇ ਗੋਲਕੀਪਰ ਐਡਰਸਨ ਦੇ ਅੱਗੋਂ ਹੈਡਰ ਨਾਲ ਗੋਲ ਕੀਤਾ ਅਤੇ ਫਿਰ ਜਸ਼ਨ ਵਿੱਚ ਆਪਣੀ ਟੀ-ਸ਼ਰਟ ਲਾਹ ਦਿੱਤੀ। ਕੈਮਰੂਨ ਦੇ ਕਪਤਾਨ ਨੇ ਕੋਨੇ ਦੇ ਝੰਡੇ ਕੋਲ ਆਪਣੀ ਸ਼ਰਟ ਸੁੱਟ ਦਿੱਤੀ, ਜਿਸ ਤੋਂ ਬਾਅਦ ਰੈਫਰੀ ਨੇ ਉਸ ਨੂੰ ਪੀਲਾ ਕਾਰਡ ਦਿਖਾਇਆ।
FIFA 2022 : ਸਰਬੀਆ ਨੂੰ ਹਰਾ ਕੇ ਸਵਿਟਜ਼ਰਲੈਂਡ ਆਖਰੀ 16 ਵਿੱਚ ਪੁੱਜਾ
NEXT STORY