ਜੇਨੇਵਾ– ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਤੋਂ ਭ੍ਰਿਸ਼ਟਾਚਾਰ ਸਮੇਤ ਕਈ ਹੋਰ ਦੋਸ਼ਾਂ ’ਚ ਆਜੀਵਨ ਪਾਬੰਦੀ ਝੱਲ ਰਹੇ ਫੁੱਟਬਾਲ ਅਧਿਕਾਰੀਆਂ ਨੇ ਇਸ ਪਾਬੰਦੀ ਵਿਰੁੱਧ ਖੇਡ ਪੰਚਾਟ (ਸੀ. ਏ. ਐੱਸ.) ’ਚ ਅਪੀਲ ਕੀਤੀ ਹੈ। ਫੀਫਾ ਨੇ ਕਿਹਾ ਕਿ ਉਸ ਦੀ ਜ਼ਾਬਤਾ ਕਮੇਟੀ ਦੇ ਸਾਬਕਾ ਮੈਂਬਰ ਐਰੀਅਲ ਅਲਵਾਰਾਡੋ ਨੇ ਉਨ੍ਹਾਂ ਦੇ ਫੈਸਲੇ ਨੂੰ ਖੇਡ ਪੰਚਾਟ ’ਚ ਚੁਣੌਤੀ ਦਿੱਤੀ ਹੈ। ਅਲਵਾਰਾਡੋ ਉਨ੍ਹਾਂ 29 ਅਧਿਕਾਰੀਆਂ ’ਚ ਸ਼ਾਮਲ ਹਨ, ਜਿਨ੍ਹਾਂ ’ਤੇ ਫੀਫਾ ਨੇ ਪਿਛਲੇ 5 ਸਾਲਾਂ ’ਚ ਆਜੀਵਨ ਪਾਬੰਦੀ ਲਾਈ ਹੈ। ਖੇਡ ਪੰਚਾਟ ’ਚ ਉਨ੍ਹਾਂ ਦੀ ਅਪੀਲ ’ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਕਈ ਹੋਰ ਅਧਿਕਾਰੀਆਂ ਦੀ ਅਪੀਲ ’ਤੇ ਵੀ ਸੁਣਵਾਈ ਹੋਵੇਗੀ। ਇਨ੍ਹਾਂ ’ਚ ਬ੍ਰਾਜ਼ੀਲ ਫੁੱਟਬਾਲ ਦੇ ਸਾਬਕਾ ਪ੍ਰਧਾਨ ਰਿਕਾਰਡੋ ਟੀਕਿਸਰਾ ਵੀ ਸ਼ਾਮਲ ਹੈ। ਖੇਡ ਪੰਚਾਟ ਦੇ ਜੱਜ ਇਨ੍ਹਾਂ ’ਚੋਂ ਪਹਿਲਾ ਫੈਸਲਾ ਇਸ ਸਾਲ ਦੇ ਅਖੀਰ ’ਚ ਸੁਣਾ ਸਕਦੇ ਹਨ। ਇਨ੍ਹਾਂ ਮਾਮਲਿਆ’ਤੇ ਸੁਣਵਾਈ 2021 ਤੱਕ ਚੱਲਦੇ ਰਹਿਣ ਦੀ ਸੰਭਾਵਨਾ ਹੈ।
LaLiga: ਲੀ ਦੇ ਗੋਲ ਨਾਲ ਵੇਲੇਂਸਿਆ ਨੇ ਚੁੱਕਿਆ ਜਿੱਤ ਦਾ ਸੁਆਦ
NEXT STORY