ਜਿਊਰਿਖ- ਫ਼ੀਫ਼ਾ ਨੇ ਵਿਸ਼ਵ ਕੱਪ ਪਲੇਅ ਆਫ਼ ਮੈਚ ਦੌਰਾਨ ਦਰਸ਼ਕਾਂ ਦੇ ਬੁਰੇ ਵਿਵਹਾਰ ਤੇ ਮਿਸਰ ਦੇ ਦਿੱਗਜ ਖਿਡਾਰੀ ਮੁਹੰਮਦ ਸਾਲਾਹ ਦੇ ਚਿਹਰੇ 'ਤੇ ਲੇਜ਼ਰ ਲਾਈਟ ਮਾਰਨ ਦੇ ਲਈ ਸੇਨੇਗਲ ਦੇ ਫੁੱਟਬਾਲ ਮਹਾਸੰਘ 'ਤੇ ਸੋਮਵਾਰ ਨੂੰ 1,75,000 ਸਵਿਸ ਫ੍ਰੈਂਕ (ਲਗਭਗ 1.38 ਕਰੋੜ ਰੁਪਏ) ਦਾ ਜੁਰਮਾਨਾ ਲਾਇਆ ਹੈ। ਇਸ ਮੈਚ 'ਚ ਜਦੋਂ ਸਾਲਾਹ ਪੈਨਲਟੀ 'ਤੇ ਕਿੱਕ ਮਾਰਨ ਲਈ ਤਿਆਰ ਹੋਏ ਤਾਂ ਦਰਸ਼ਕਾਂ ਨੇ ਉਨ੍ਹਾਂ ਦੇ ਚਿਹਰੇ 'ਤੇ ਹਰੇ ਰੰਗ ਦੀ ਲੇਜ਼ਰ ਲਾਈਟ ਪਾਈ ਗਈ। ਇਸ ਨਾਲ ਉਨ੍ਹਾਂ ਦਾ ਧਿਆਨ ਭਟਕਿਆ ਤੇ ਗੇਂਦ ਗੋਲ ਪੋਸਟ ਨਾਲ ਟਕਰਾ ਗਈ। ਉਹ ਗੋਲ ਕਰਨ ਤੋਂ ਖੁੰਝ ਗਏ।
ਮਾਰਚ 'ਚ ਡਕਾਰ 'ਚ ਖੇਡੇ ਗਏ ਇਸ ਮੈਚ 'ਚ ਸਾਲਾਹ ਦੇ ਲਿਵਰਪੂਲ ਟੀਮ ਦੇ ਸਾਥੀ ਸਾਦੀਓ ਮਾਨੇ ਨੇ ਫ਼ੈਸਲਾਕੁੰਨ ਸਪਾਟ ਕਿੱਕ ਨੂੰ ਗੋਲ 'ਚ ਬਦਲ ਕੇ ਸੇਨੇਗਲ ਨੂੰ ਜਿੱਤ ਦਿਵਾਈ ਸੀ। ਫੀਫਾ ਨੇ ਕਿਹਾ ਕਿ ਅਨੁਸ਼ਾਸਨ ਕਮੇਟੀ ਨੇ ਸੇਨੇਗਲ ਦੇ ਪ੍ਰਸ਼ੰਸਕਾਂ ਵਲੋਂ ਮੈਦਾਨ 'ਤੇ ਉਤਰਨ, ਮਰਿਆਦਾ ਦੇ ਖ਼ਿਲਾਫ਼ ਇਕ ਬੈਨਰ ਤੇ ਰਾਸ਼ਟਰੀ ਮਹਾਸੰਘ ਦੀ 'ਸਟੇਡੀਅਮ 'ਚ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ 'ਚ ਨਾਕਾਮੀ' ਦੀ ਜਾਂਚ ਕੀਤੀ ਸੀ। ਇਸ ਦੇ ਨਾਲ ਹੀ ਸੇਨੇਗਲ ਨੂੰ ਭਵਿੱਖ 'ਚ ਆਪਣਾ ਇਕ ਮੈਚ ਖ਼ਾਲੀ ਸਟੇਡੀਅਮ 'ਚ ਖੇਡਣ ਦਾ ਹੁਕਮ ਦਿੱਤਾ ਗਿਆ ਹੈ।
IPL 2022 : ਸੰਜੂ ਸੈਮਸਨ ਨੇ ਦੱਸੀ ਹਾਰ ਦੀ ਵਜ੍ਹਾ, ਕਿਹਾ- ਅਸੀਂ ਖੇਡ ਦੇ ਇਸ ਵਿਭਾਗ 'ਚ ਪਿੱਛੇ ਰਹਿ ਗਏ
NEXT STORY