ਸੋਚੀ— ਟੋਨੀ ਕਰੂਜ਼ ਦੇ ਇੰਜਰੀ ਟਾਈਮ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਦੀ ਬਦੌਲਤ ਸਾਬਕਾ ਚੈਂਪੀਅਨ ਜਰਮਨੀ ਨੇ ਗਰੁੱਪ-ਐੱਫ ਦੇ ਮੈਚ ਵਿਚ ਸਵੀਡਨ ਤੋਂ ਪਹਿਲੇ ਹਾਫ ਵਿਚ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 2-1 ਨਾਲ ਜਿੱਤ ਹਾਸਲ ਕਰ ਕੇ ਆਪਣੀਆਂ ਨਾਕਆਊਟ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।


ਇਸ ਤੋਂ ਪਹਿਲਾਂ ਟੋਈਵੋਨੇਨ ਨੇ 32ਵੇਂ ਮਿੰਟ ਵਿਚ ਗੋਲ ਕਰ ਕੇ ਸਵੀਡਨ ਦੀ ਟੀਮ ਨੂੰ ਬੜ੍ਹਤ ਦਿਵਾਈ ਸੀ। ਜਰਮਨੀ ਨੇ 46ਵੇਂ ਮਿੰਟ ਵਿਚ ਮਾਰਕੋ ਰੀਯੂਸ ਦੇ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕਰ ਲਈ। ਜਰਮਨੀ ਵਿਸ਼ਵ ਕੱਪ ਵਿਚ ਪਿਛਲੇ 8 ਮੈਚਾਂ ਵਿਚ ਜਦੋਂ ਵੀ ਹਾਫ ਟਾਈਮ ਤਕ ਪਿੱਛੇ ਰਹੀ ਹੈ, ਤਦ ਉਸ ਨੂੰ ਜਿੱਤ ਤੋਂ ਵਾਂਝੇ ਰਹਿਣਾ ਪਿਆ ਹੈ। ਉਸਦੇ ਲਈ ਅੱਜ ਦੇ ਮੈਚ ਵਿਚ ਜਿੱਤ ਦਰਜ ਕਰਨਾ ਬੇਹੱਦ ਜ਼ਰੂਰੀ ਸੀ। ਜੇਕਰ ਸਵੀਡਨ ਵਿਰੁੱਧ ਉਹ ਮੈਚ ਹਾਰ ਜਾਂਦੀ ਜਾਂ ਡਰਾਅ ਖੇਡਦੀ ਤਾਂ ਉਸ 'ਤੇ ਵਿਸ਼ਵ ਕੱਪ ਦੇ ਪਹਿਲੇ ਹੀ ਦੌਰ ਵਿਚੋਂ ਬਾਹਰ ਹੋਣ ਦਾ ਖਤਰਾ ਵਧ ਜਾਂਦਾ। 

ਦੋਵੇਂ ਟੀਮਾਂ ਵਿਚਾਲੇ ਪਿਛਲੇ 2 ਮੈਚਾਂ ਵਿਚ ਹੋਏ 16 ਗੋਲ : ਜਰਮਨੀ ਤੇ ਸਵੀਡਨ ਵਿਚਾਲੇ ਖੇਡੇ ਗਏ ਪਿਛਲੇ ਦੋ ਮੈਚਾਂ ਵਿਚ 16 ਗੋਲ ਹੋਏ ਹਨ। ਅਕਤੂਬਰ 2012 ਵਿਚ ਜਰਮਨੀ ਵਿਚ ਹੋਏ ਮੈਚ ਵਿਚ ਦੋਵਾਂ ਟੀਮਾਂ ਨੇ 4-4 ਨਾਲ ਡਰਾਅ ਖੇਡਿਆ ਸੀ, ਉਥੇ ਹੀ 2014 ਵਿਸ਼ਵ ਕੱਪ ਕੁਆਲੀਫਾਇਰ ਵਿਚ ਸਵੀਡਨ ਨੂੰ 3-5 ਨਾਲ ਹਾਰ ਮਿਲੀ ਸੀ।
ਜਰਮਨੀ ਦੀ ਇਕਲੌਤੀ ਹਾਰ 1958 ਵਿਸ਼ਵ ਕੱਪ ਵਿਚ ਹੋਈ ਸੀ ਜਦਕਿ 1934, 1974 ਤੇ 2006 ਵਿਚ ਉਸ ਨੂੰ ਜਿੱਤ ਮਿਲੀ ਸੀ। ਜਰਮਨੀ ਸਵੀਡਨ ਵਿਰੁੱਧ ਖੇਡੇ ਗਏ ਆਪਣੇ ਪਿਛਲੇ 11 ਮੈਚਾਂ ਵਿਚ ਅਜੇਤੂ (6 ਜਿੱਤਾਂ, 5 ਡਰਾਅ) ਹੈ।
ਸਰੀਰਕ ਸਬੰਧ 'ਤੇ ਬੋਲੇ ਆਈਸਲੈਂਡ ਦੇ ਕੋਚ, ਮੈਂ ਕੋਈ ਰੋਕ ਨਹੀਂ ਲਗਾਈ
NEXT STORY