ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਐਤਵਾਰ ਸ਼ਾਮ ਨੂੰ ਅਲ ਬੈਤ ਸਟੇਡੀਅਮ 'ਚ ਹੋਇਆ। ਇਸ ਵਿੱਚ ਪ੍ਰਸਿੱਧ ਗਾਇਕਾਂ ਜੇ ਬਾਲਵਿਨ, ਰੋਬੀ ਵਿਲੀਅਮਜ਼, ਜੇਸਨ ਡੇਰੂਲੋ, ਕਲੀਨ ਬੈਂਡਿਟ, ਸੀਨ ਪਾਲ, ਨੋਰਾ ਫਤੇਹੀ, ਬਲੈਕ ਆਈਡ ਪੀਸ, ਬੀਟੀਐੱਸ 'ਜੰਗਕੂਕ, ਨਿੱਕੀ ਮਿਨਾਜ, ਮਲੂਮਾ ਅਤੇ ਮਿਰੀਅਮ ਫਰੇਸ ਦੁਆਰਾ ਪੇਸ਼ਕਾਰੀ ਕੀਤੀ ਗਈ। 60 ਹਜ਼ਾਰ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਕਈ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਵੇਖੋ ਤਸਵੀਰਾਂ-
ਗਾਇਕ ਜੰਗ ਕੁੱਕ ਨੇ ਦਿੱਤੀ ਪ੍ਰਫਾਰਮੈਂਸ
ਬੀਟੀਐੱਸ ਗਾਇਕ ਜੰਗ ਕੁੱਕ ਫੀਫਾ ਵਿਸ਼ਵ ਕੱਪ ਦੇ ਗੀਤਾਂ ਤੋਂ ਬਾਅਦ ਸੁੰਦਰ ਲਾਈਟਾਂ ਦੇ ਵਿਚਕਾਰ ਸਟੇਜ 'ਤੇ ਆਇਆ। ਭੀੜ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ। ਉਸ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਮੋਰਗਨ ਫ੍ਰੀਮੈਨ ਨੇ ਦਿੱਤਾ ਭਾਸ਼ਣ
ਮੋਰਗਨ ਫ੍ਰੀਮੈਨ ਕਤਰ 'ਚ ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਸਦਭਾਵਨਾ ਬਣਾਏ ਰੱਖਣ ਦਾ ਭਾਸ਼ਣ ਦਿੰਦਾ ਹੈ।
ਕਤਰ 'ਚ ਪਹਿਲੀ ਵਾਰ ਹੋ ਰਿਹਾ ਆਯੋਜਨ
ਫੀਫਾ ਵਿਸ਼ਵ ਕੱਪ 1930 ਵਿੱਚ ਉਰੂਗਵੇ 'ਚ ਸ਼ੁਰੂ ਹੋਇਆ ਸੀ। ਹੁਣ 92 ਸਾਲਾਂ ਬਾਅਦ ਇਹ ਟੂਰਨਾਮੈਂਟ ਇਕ ਨਵੇਂ ਸਥਾਨ 'ਤੇ ਨਵੇਂ ਚੈਂਪੀਅਨ ਦਾ ਤਾਜ ਪਾਉਣ ਲਈ ਤਿਆਰ ਹੈ। ਫੁੱਟਬਾਲ ਵਿਸ਼ਵ ਕੱਪ ਦਾ ਆਯੋਜਨ ਕਤਰ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ 2018 ਰੂਸ ਵਿੱਚ ਹੋਇਆ ਸੀ, ਜਿੱਥੇ ਫਰਾਂਸ ਫਾਈਨਲ 'ਚ ਕ੍ਰੋਏਸ਼ੀਆ ਨੂੰ ਹਰਾ ਕੇ ਜੇਤੂ ਵਜੋਂ ਉਭਰਿਆ ਸੀ। ਸਾਲ 2022 ਦੇ ਟੂਰਨਾਮੈਂਟ ਵਿੱਚ 32 ਟੀਮਾਂ ਨੂੰ 8 ਗਰੁੱਪਾਂ 'ਚ ਵੰਡਿਆ ਗਿਆ ਹੈ।
ਗਰੁੱਪ-ਏ: ਕਤਰ, ਇਕਵਾਡੋਰ, ਸੇਨੇਗਲ, ਨੀਦਰਲੈਂਡ।
ਗਰੁੱਪ-ਬੀ: ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼।
ਗਰੁੱਪ-ਸੀ: ਅਰਜਨਟੀਨਾ, ਸਾਊਦੀ ਅਰਬ, ਮੈਕਸੀਕੋ, ਪੋਲੈਂਡ।
ਗਰੁੱਪ-ਡੀ: ਫਰਾਂਸ, ਆਸਟ੍ਰੇਲੀਆ, ਡੈਨਮਾਰਕ, ਟਿਊਨੀਸ਼ੀਆ।
ਗਰੁੱਪ-ਈ: ਜਰਮਨੀ, ਸਪੇਨ, ਕੋਸਟਾ ਰੀਕਾ, ਜਾਪਾਨ
ਗਰੁੱਪ-ਐੱਫ: ਕ੍ਰੋਏਸ਼ੀਆ, ਬੈਲਜੀਅਮ, ਕੈਨੇਡਾ, ਮੋਰੋਕੋ।
ਗਰੁੱਪ-ਜੀ: ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ।
ਗਰੁੱਪ-ਐੱਚ: ਪੁਰਤਗਾਲ, ਘਾਨਾ, ਉਰੂਗਵੇ, ਕੋਰੀਆ।
8 ਸਟੇਡੀਅਮਾਂ 'ਚ ਹੋਣਗੇ 64 ਮੈਚ
ਵਿਸ਼ਵ ਕੱਪ ਦੇ 64 ਮੈਚ ਰਾਜਧਾਨੀ ਦੋਹਾ 'ਚ ਸਥਿਤ 8 ਸਟੇਡੀਅਮਾਂ ਵਿੱਚ ਖੇਡੇ ਜਾਣਗੇ, ਜਿਨ੍ਹਾਂ 'ਚੋਂ 7 ਦਾ ਨਿਰਮਾਣ ਪਿਛਲੇ 3 ਸਾਲਾਂ ਵਿੱਚ ਕਰੀਬ 6.5 ਬਿਲੀਅਨ ਡਾਲਰ ਦੀ ਲਾਗਤ ਨਾਲ ਕੀਤਾ ਗਿਆ ਹੈ। ਇਨ੍ਹਾਂ 'ਚੋਂ 6 ਸਟੇਡੀਅਮਾਂ ਦੀ ਸਮਰੱਥਾ 40,000 ਦਰਸ਼ਕਾਂ ਦੀ ਹੈ, ਜਦੋਂ ਕਿ ਦੋਹਾ ਦੇ ਸਭ ਤੋਂ ਵੱਡੇ ਸਟੇਡੀਅਮ 'ਲੁਸੈਲ' ਵਿੱਚ ਫੁੱਟਬਾਲ ਦਾ ਆਨੰਦ ਲੈਣ ਲਈ 80,000 ਦਰਸ਼ਕ ਬੈਠ ਸਕਦੇ ਹਨ।
ਜੇਤੂ ਨੂੰ ਮਿਲਣਗੇ 359 ਕਰੋੜ ਰੁਪਏ
ਫੀਫਾ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 359 ਕਰੋੜ ਰੁਪਏ ਮਿਲਣਗੇ। ਇਹ ਸਪੋਰਟਸ ਲੀਗ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਰਕਮਾਂ 'ਚੋਂ ਇਕ ਹੈ। ਇੰਡੀਅਨ ਕ੍ਰਿਕਟ ਲੀਗ ਇਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਇੱਥੇ ਜੇਤੂ ਨੂੰ ਸਿਰਫ 20 ਕਰੋੜ ਦਿੱਤੇ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
FIFA 2022 Special : ਕਤਰ ’ਚ ਵਿਸ਼ਵ ਕੱਪ ਦੇ ਨਾਲ-ਨਾਲ ਇਹ ਵਿਵਾਦ ਵੀ ਚਰਚਾ ’ਚ ਰਹਿਣਗੇ
NEXT STORY