ਨਵੀਂ ਦਿੱਲੀ— ਫੁੱਟਬਾਲ ਦੇ ਮਹਾਕੁੰਭ-ਵਿਸ਼ਵ ਕੱਪ ਨਾਲ ਇਸ ਖੇਡ ਦੀ ਨਿਯਾਮਕ ਸੰਸਥਾ-ਫੀਫਾ ਨੂੰ ਲਗਭਗ 53 ਕਰੋੜ 40 ਅਰਬ ਡਾਲਰ ਦੀ ਕਮਾਈ ਹੋਵੇਗੀ ਪਰ ਇਸ ਕਮਾਈ ਦਾ ਇਕ ਵੱਡਾ ਹਿੱਸਾ ਫੀਫਾ ਨੂੰ ਪੁਰਸਕਾਰ ਅਤੇ ਪ੍ਰੋਤਸਾਹਿਰ ਰਾਸ਼ੀ ਦੇ ਰੂਪ 'ਚ ਦੇਣਾ ਹੋਵੇਗਾ। ਅੰਕੜਿਆਂ ਦੇ ਮੁਕਾਬਕ ਫੀਫਾ ਨੇ ਇਸ ਸਾਲ ਅਜੇਤੂ ਟੀਮ ਨੂੰ 2 ਅਰਬ 56 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਪਜੇਤੂ ਟੀਮ ਨੂੰ 189 ਕਰੋੜ ਰੁਪਏ ਮਿਲਣਗੇ ਜਦਕਿ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 162 ਕਰੋੜ ਰੁਪਏ ਦਾ ਪੁਰਸਕਾਰ ਮਿਲੇਗਾ।
ਇਹ ਹੀ ਨਹੀਂ ਚੌਥੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 148 ਕਰੋੜ ਰੁਪਏ ਮਿਲਣਗੇ, ਇਸ ਤੋਂ ਇਲਾਵਾ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੀਆਂ ਟੀਮਾਂ ਨੂੰ 108 ਕਰੋੜ ਰੁਪਏ ਅਤੇ ਆਖਰੀ 16 'ਚ ਪਹੁੰਚਣ ਵਾਲੀਆਂ ਟੀਮਾਂ ਨੂੰ 81 ਕਰੋੜ ਰੁਪਏ ਮਿਲਣਗੇ।
14 ਜੂਨ ਤੋਂ ਰੂਸ 'ਚ ਸ਼ੁਰੂ ਹੋ ਰਹੇ ਫੀਫਾ ਵਿਸ਼ਵ ਕੱਪ 'ਚ 32 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਨੂੰ ਚਾਰ-ਚਾਰ ਦੇ ਅੱਠ ਗਰੁੱਪ 'ਚ ਵਿਭਾਜਿਤ ਕੀਤਾ ਗਿਆ ਹੈ। ਹੋਰ ਗਰੁੱਪ ਨਾਲ ਦੋ ਟੀਮਾਂ ਨਾਕਆਊਟ ਦੌਰ 'ਚ ਪ੍ਰਵੇਸ਼ ਕਰਨਗੀਆਂ। ਫੀਫਾ ਇਸ ਸਾਲ 79.1 ਕਰੋੜ ਡਾਲਰ ਪੁਰਸਕਾਰ ਅਤੇ ਪ੍ਰੋਤਸਾਹਨ ਰਾਸ਼ੀ ਦੇ ਰੂਪ 'ਚ ਵਿਤਰਿਕ ਕਰ ਰਿਹਾ ਹੈ। ਇਹ ਰਕਮ ਬ੍ਰਾਜ਼ੀਲ 'ਚ 2014 'ਚ ਹੋਏ ਪਿਛਲੇ ਵਿਸ਼ਵ ਕੱਪ ਤੋਂ 2.14 ਕਰੋੜ ਤੋਂ ਜ਼ਿਆਦਾ ਹੈ।
79.1 ਕਰੋੜ ਡਾਲਰ 'ਚ 40 ਕਰੋੜ ਡਾਲਰ ਟੀਮਾਂ ਦੇ ਵਿਚਾਲੇ ਵਿਤਰਿਤ ਕੀਤੇ ਜਾਵੇਗੀ ਜਦਕਿ ਬਾਕੀ ਦੇ 39.1 ਕਰੋੜ ਡਾਲਰ ਆਯੋਜਕਾਂ, ਉਨ੍ਹਾਂ ਕਲੱਬਾਂ ਨੂੰ ਜਿਨ੍ਹਾਂ ਦੇ ਖਿਡਾਰੀ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਹਨ ਅਤੇ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀ ਹੋਰ ਟੀਮ ਨੂੰ ਵਿਤਰਿਤ ਕੀਤੇ ਜਾਣਗੇ। ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ 32 ਟੀਮਾਂ 'ਚ ਹਰ ਟੀਮ ਨੂੰ 15 ਲੱਖ ਡਾਲਰ ਮਿਲਣਗੇ।
ਕਲੱਬਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਿਸ਼ਵ ਕੱਪ ਨਾਲ ਸਭ ਤੋਂ ਜ਼ਿਆਦਾ ਕਮਾਈ ਇੰਗਲਿਸ਼ ਪ੍ਰੀਮੀਅਰ ਲੀਗ ਕਲੱਬ ਮੈਨਚੈਸਟਰ ਸਿਟੀ ਨੂੰ ਹੋਣ ਜਾ ਰਿਹਾ ਹੈ। ਜਿਸ ਦੇ 16 ਖਿਡਾਰੀ ਅੱਠ ਅਲੱਗ-ਅਲੱਗ ਦੇਸ਼ਾਂ ਲਈ ਖੇਡਦੇ ਦਿਖਾਈ ਦੇਣਗੇ। ਦੂਜੇ ਕ੍ਰਮ 'ਤੇ ਰੀਅਲ ਮੈਡ੍ਰਿਡ (15) ਅਤੇ ਤੀਤੇ ਸਥਾਨ 'ਤੇ ਬਾਰਸੀਲੋਨਾ (14) ਹੈ।
ਅਫਗਾਨ ਕਪਤਾਨ ਨੂੰ ਭਾਰਤ ਖਿਲਾਫ ਪਹਿਲੇ ਟੈਸਟ 'ਚ ਚੰਗੇ ਪ੍ਰਦਰਸ਼ਨ ਦਾ ਭਰੋਸਾ
NEXT STORY