ਕਜ਼ਾਨ— ਪਿਛਲੀ ਚੈਂਪੀਅਨ ਜਰਮਨੀ ਏਸ਼ੀਆਈ ਟੀਮ ਦੱਖਣੀ ਕੋਰੀਆ ਦੇ ਹੱਥੋਂ ਗਰੁੱਪ-ਐੱਫ ਵਿਚ 0-2 ਦੀ ਹੈਰਾਨੀਜਨਕ ਹਾਰ ਝੱਲ ਕੇ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ।
ਜਰਮਨੀ ਨੂੰ ਮੈਕਸੀਕੋ ਦੇ ਹੱਥੋਂ ਪਹਿਲੇ ਮੈਚ ਵਿਚ 0-1 ਨਾਲ ਹਾਰ ਝੱਲਣੀ ਪਈ ਸੀ ਪਰ ਦੂਸਰੇ ਮੈਚ ਵਿਚ ਸਵੀਡਨ ਦੇ ਖਿਲਾਫ ਉਸ ਨੇ 2-1 ਨਾਲ ਆਖਰੀ ਮਿੰਟ ਦੀ ਜਿੱਤ ਤੋਂ ਬਾਅਦ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਸੀ ਪਰ ਕੋਰੀਆਈ ਟੀਮ ਨੇ ਉਸ ਨੂੰ ਸ਼ਰਮਨਾਕ ਹਾਰ ਦਾ ਘੁਟ ਪਿਲਾ ਕੇ ਆਪਣੇ ਫੁੱਟਬਾਲ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ।
ਜਰਮਨੀ 5ਵੀਂ ਡਿਫੈਂਡਿੰਗ ਚੈਂਪੀਅਨ ਟੀਮ ਹੈ, ਜੋ ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿਚ ਹੀ ਹਾਰ ਕੇ ਬਾਹਰ ਹੋ ਗਈ। ਨਾਲ ਹੀ 2010 ਅਤੇ 2014 ਤੋਂ ਬਾਅਦ ਇਹ ਲਗਾਤਾਰ ਤੀਸਰੀ ਵਾਰ ਹੈ, ਜਦੋਂ ਚੈਂਪੀਅਨ ਟੀਮ ਗਰੁੱਪ ਸਟੇਜ 'ਚੋਂ ਬਾਹਰ ਹੋਈ। 80 ਸਾਲ ਵਿਚ ਇਹ ਪਹਿਲੀ ਵਾਰ ਹੈ, ਜਦੋਂ ਜਰਮਨੀ ਪਹਿਲੇ ਦੌਰ 'ਚੋਂ ਬਾਹਰ ਹੋ ਗਿਆ।
ਦੱਖਣੀ ਕੋਰੀਆ ਦੇ ਖਿਲਾਫ ਜਰਮਨੀ ਨੇ ਵਿਸ਼ਵ ਕੱਪ ਵਿਚ ਕੁੱਲ 3 ਮੁਕਾਬਲੇ ਖੇਡੇ ਹਨ। ਹੁਣ 2 ਵਿਚ ਜਰਮਨੀ ਅਤੇ 1 ਵਿਚ ਦੱਖਣੀ ਕੋਰੀਆ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਨੂੰ ਜਰਮਨੀ ਦੇ ਖਿਲਾਫ ਸਿਰਫ 2004 ਵਿਚ ਖੇਡੇ ਗਏ ਇਕੋ ਮਿੱਤਰਤਾ ਮੈਚ ਵਿਚ ਜਿੱਤ ਮਿਲੀ ਸੀ। ਜਰਮਨੀ ਨੇ ਉਸ ਨੂੰ 1994 ਵਿਸ਼ਵ ਕੱਪ ਵਿਚ 3-2 ਅਤੇ 2002 ਦੇ ਸੈਮੀਫਾਈਨਲ ਵਿਚ 1-0 ਦੇ ਅੰਤਰ ਨਾਲ ਹਰਾਇਆ ਸੀ। ਇੰਨਾ ਹੀ ਨਹੀਂ ਕਿਸੇ ਏਸ਼ੀਆਈ ਟੀਮ ਦੇ ਖਿਲਾਫ ਵਿਸ਼ਵ ਕੱਪ ਵਿਚ ਇਹ ਜਰਮਨੀ ਦੀ ਪਹਿਲੀ ਹਾਰ ਹੈ।

FIFA World Cup : ਸਵੀਡਨ ਨੇ ਮੈਕਸੀਕੋ ਨੂੰ 3-0 ਨਾਲ ਹਰਾਇਆ
NEXT STORY