ਕਰਾਚੀ : ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਪ੍ਰੋ ਲੀਗ ਮੁਕਾਬਲਿਆਂ ਨੂੰ ਪੂਰਾ ਨਹੀਂ ਕਰਨ 'ਤੇ ਪਾਕਿਸਤਾਨ ਹਾਕੀ ਮਹਾਸੰਘ (ਪੀ. ਐੱਚ. ਐੱਫ.) 'ਤੇ 17,000 ਯੂਰੋ ਦਾ ਜੁਰਮਾਨਾ ਲਗਾਇਆ ਹੈ ਪਰ ਆਰਥਿਕ ਤੰਗੀ ਨਾਲ ਜੂਝ ਰਹੇ ਪੀ. ਐੱਚ. ਐੱਫ. ਨੇ ਕਿਹਾ ਕਿ ਉਹ ਜੁਰਮਾਨੇ ਦੀ ਰਕਮ ਚੁਕਾਉਣ ਦੀ ਹਾਲਤ 'ਚ ਨਹੀਂ ਹਨ। ਪੀ. ਐੱਚ. ਐੱਫ. ਨੇ ਪੁਸ਼ਟੀ ਕੀਤੀ ਕਿ ਅਰਜਨਟੀਨਾ ਅਤੇ ਨਿਊਜ਼ੀਲੈਂਡ ਵਿਚ ਪ੍ਰੋ ਲੀਗ ਮੈਚਾਂ ਲਈ ਰਾਸ਼ਟਰੀ ਟੀਮ ਨਹੀਂ ਭੇਜਣ 'ਤੇ ਐੱਫ. ਆਈ. ਐੱਚ. ਨੇ ਇਸ ਹਫਤੇ ਹੋਈ ਕਾਰਜਕਾਰੀ ਬੋਰਡ ਬੈਠਕ ਵਿਚ ਪਾਕਿਸਤਾਨ 'ਤੇ 17,000 ਯੂਰੋ ਦਾ ਜੁਰਮਾਨਾ ਲਗਾਇਆ ਹੈ। ਪੀ. ਐੱਚ. ਐੱਫ. ਦੇ ਜਰਨਲ ਸਕੱਤਰ ਸ਼ਹਿਬਾਜ਼ ਅਹਿਮਦ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਐੱਫ. ਆਈ. ਐੱਚ. ਨੂੰ ਜੁਰਮਾਨੇ ਦੀ ਰਕਮ ਨੂੰ ਘੱਟ ਕਰਨ ਲਈ ਕਿਹਾ ਹੈ ਅਤੇ ਇਸ ਨੂੰ ਕਿਸ਼ਤਾਂ ਵਿਚ ਭੁਗਤਾਰ ਕਰਨ ਦੀ ਮੰਗ ਕੀਤੀ ਹੈ।

ਸ਼ਹਿਬਾਜ਼ ਨੇ ਕਿਹਾ, ''ਮੈਂ ਐੱਫ. ਆਈ. ਐੱਚ. ਦੇ ਮੈਂਬਰਾਂ ਨੂੰ ਕਿਹਾ ਹੈ ਕਿ ਪ੍ਰੋ ਲੀਗ ਵਿਚ ਟੀਮ ਭੇਜਣ ਲਈ ਤਾਂ ਸਾਡੇ ਕੋਲ ਪੈਸੇ ਨਹੀਂ ਤੇ ਇੰਨਾ ਭਾਰੀ ਜੁਰਮਾਨਾ ਅਸੀਂ ਕਿਵੇਂ ਚੁਕਾਵਾਂਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਐੱਫ. ਆਈ. ਐੱਚ. ਨੇ ਐੱਫ. ਆਈ. ਐੱਚ. ਨੇ ਸਾਡੇ 'ਤੇ ਬੈਨ ਨਹੀਂ ਲਾਇਆ ਪਰ ਮੈਂ ਉਨ੍ਹਾਂ ਨੂੰ ਇਸ ਗੱਲ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜੁਰਮਾਨੇ ਦੀ ਰਕਮ ਨੂੰ ਕਿਸ਼ਤਾਂ ਵਿਚ ਦੇਣ ਦੀ ਛੂਟ ਦਿੱਤੀ ਜਾਵੇ।'' ਐੱਫ. ਆਈ. ਐੱਚ. ਨੇ ਪੀ. ਐੱਚ. ਐੱਫ. ਨੂੰ 20 ਜੂਨ ਤੱਕ ਜੁਰਮਾਨੇ ਦੀ ਰਕਮ ਦੇਣ ਦਾ ਸਮਾਂ ਦਿੱਤਾ ਹੈ ਅਤੇ ਅਜਿਹਾ ਨਾ ਕਰਨ 'ਤੇ ਰਕਮ ਦੁਗਣੀ ਹੋ ਜਾਵੇਗੀ।
ਬ੍ਰੇਟ-ਲੀ ਨੇ ਤੇਜ਼ ਗੇਂਦਬਾਜ਼ ਬੁਮਰਾਹ, ਪ੍ਰਸਿੱਧ ਤੇ ਸੈਨੀ ਦੀ ਕੀਤੀ ਤਰੀਫ
NEXT STORY