ਭੁਵਨੇਸ਼ਵਰ- ਮੇਜ਼ਬਾਨ ਭਾਰਤ ਜਦੋਂ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਸ਼ੁੱਕਰਵਾਰ ਨੂੰ ਸਾਬਕਾ ਚਂੈਪੀਅਨ ਆਸਟਰੇਲੀਆ ਵਿਰੁੱਧ ਉਤਰੇਗਾ ਤਾਂ ਉਸਦਾ ਇਰਾਦਾ ਸ਼ਾਨਦਾਰ ਫਾਰਮ ਕਾਇਮ ਰੱਖਣ ਦਾ ਹੋਵੇਗਾ। ਭਾਰਤ ਨੇ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਵਿਚ ਡੈਬਿਊ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਤੇ 4 ਮੈਚਾਂ 'ਚੋਂ 8 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨੀਦਰਲੈਂਡ ਵਿਰੁੱਧ 6 'ਚੋਂ 5 ਅੰਕ ਬਣਾਏ। ਇਸ ਤੋਂ ਬਾਅਦ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਵਿਰੁੱਧ 2-1 ਨਾਲ ਜਿੱਤ ਦਰਜ ਕਰਕੇ 3 ਅੰਕ ਹਾਸਲ ਕੀਤੇ। ਬੈਲਜੀਅਮ ਨੇ ਦੂਜਾ ਮੈਚ 3-2 ਨਾਲ ਜਿੱਤਿਆ।
ਆਈ. ਪੀ. ਐੱਲ. ਤੋਂ ਬਾਅਦ ਹੋਵੇਗਾ 'ਆਲ-ਸਟਾਰ' ਮੈਚ
NEXT STORY