ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੈਸ਼ਨ ਤੋਂ ਬਾਅਦ ਇਕ 'ਆਲ ਸਟਾਰ' ਮੈਚ ਦਾ ਆਯੋਜਨ ਕੀਤਾ ਜਾਵੇਗਾ। ਪਹਿਲਾਂ ਇਸ ਦਾ ਆਯੋਜਨ ਆਈ. ਪੀ. ਐੱਲ. ਤੋਂ ਪਹਿਲਾਂ ਕੀਤਾ ਜਾਣਾ ਸੀ। ਈ. ਐੱਸ. ਪੀ. ਐੱਨ. ਦੀ ਰਿਪੋਰਟ ਅਨੁਸਾਰ ਇਸ ਮੈਚ ਦਾ ਆਯੋਜਨ ਆਈ. ਪੀ. ਐੱਲ. ਤੋਂ ਤਿੰਨ ਦਿਨ ਪਹਿਲਾਂ ਹੋਣਾ ਸੀ। ਆਈ. ਪੀ. ਐੱਲ. 29 ਮਾਰਚ ਤੋਂ ਸ਼ੁਰੂ ਹੋਵੇਗਾ ਤੇ 24 ਮਈ ਨੂੰ ਖਤਮ ਹੋਵੇਗਾ ਪਰ ਕਾਰਜ ਸੰਬੰਧੀ ਕਾਰਨਾਂ ਨਾਲ ਇਹ ਟੂਰਨਾਮੈਂਟ ਦੇ ਆਖਰ 'ਚ ਆਯੋਜਿਤ ਕੀਤਾ ਜਾਵੇਗਾ। ਦੋ ਟੀਮਾਂ ਦਾ ਫੈਸਲਾ ਆਈ. ਪੀ. ਐੱਲ. ਦੇ ਆਧਾਰ 'ਤੇ ਕੀਤਾ ਜਾਵੇਗਾ।
ਹਾਲਾਂਕਿ ਹੁਣ ਤਕ ਮੈਚ ਦੀ ਤਾਰੀਖ ਤੇ ਜਗ੍ਹਾ 'ਤੇ ਫੈਸਲਾ ਨਹੀਂ ਹੋਇਆ ਹੈ। ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਪ੍ਰਧਾਨ ਬ੍ਰਜੇਸ਼ ਪਟੇਲ ਨੇ ਵੈੱਬਸਾਇਟ ਰਾਹੀ ਕਿਹਾ ਕਿ ਇਹ ਮੈਚ ਟੂਰਨਾਮੈਂਟ ਤੋਂ ਬਾਅਦ ਖੇਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਾਂਗੇ ਤੇ ਇਸ ਆਧਾਰ 'ਤੇ ਦੋਵਾਂ ਟੀਮਾਂ ਨੂੰ ਚੁਣਿਆ ਜਾਵੇਗਾ।
ਪੇਜੀ ਨੂੰ ਇਸ ਵਾਰ ਦੇਰ ਨਾਲ ਯਾਦ ਆਇਆ ਵੈਲੇਨਟਾਈਨ ਡੇ!
NEXT STORY