ਨਵੀਂ ਦਿੱਲੀ– ਭਾਰਤ ਤੇ ਇੰਗਲੈਂਡ ਡੈੱਫ ਟੀਮਾਂ ਵਿਚਾਲੇ 18 ਜੂਨ ਤੋਂ ਪਹਿਲਾਂ ਦੋ-ਪੱਖੀ ਟੀ-20 ਡੈੱਫ ਲੜੀ ਖੇਡੀ ਜਾਵੇਗੀ। ਇੰਗਲੈਂਡ ਦੇ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਸੱਦੇ ’ਤੇ ਭਾਰਤੀ ਡੈੱਫ ਟੀਮ ਪਹਿਲੀ ਵਾਰ ਇੰਗਲੈਂਡ ਦੇ ਨਾਲ 7 ਮੈਚਾਂ ਦੀ ਦੋ-ਪੱਖੀ ਟੀ-20 ਡੈੱਫ ਲੜੀ ਖੇਡੇਗੀ।
18 ਜੂਨ ਤੋਂ ਸ਼ੁਰੂ ਹੋਣ ਵਾਲੀ ਲੜੀ ਦੇ ਮੈਚ ਇੰਗਲੈਂਡ ਦੇ ਦਿ ਕਾਊਂਟੀ ਗਰਾਊਂਡ, ਡਰਬੀ, ਕਿਡਰਮਿਨਸਟਰ, ਨਾਰਥੰਪਟਨਸ਼ਾਇਰ, ਵਾਰਵਿਕਸ਼ਾਇਰ ਤੇ ਆਖਰੀ ਮੈਚ 27 ਜੂਨ ਨੂੰ ਲੀਸੈਸਟਰਸ਼ਾਇਰ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਲਈ ਮੰਗਲਵਾਰ ਨੂੰ ਪ੍ਰੈੱਸ ਕਲੱਬ ਵਿਚ ਆਯੋਜਿਤ ਇਕ ਸਮਾਰੋਹ ਵਿਚ ਭਾਰਤੀ ਟੀਮ ਦੀ ਜਰਸੀ ਦੀ ਘੁੰਡ ਚੁਕਾਈ ਕੀਤੀ ।
FIFA ਕੁਆਲੀਫਾਇਰ 2026 : ਵਿਵਾਦਪੂਰਨ 'ਗੋਲ' ਦੇ ਕਾਰਨ ਕਤਰ ਹੱਥੋਂ 2-1 ਨਾਲ ਹਾਰ ਕੇ ਬਾਹਰ ਹੋਈ ਭਾਰਤੀ ਟੀਮ
NEXT STORY