ਜੈਪੁਰ (ਭਾਸ਼ਾ) : ਏਸ਼ੀਆਈ ਖੇਡ 1982 ਦੇ ਸੋਨ ਤਮਗਾ ਜੇਤੂ ਘੋੜਸਵਾਰ ਕਰਨਲ (ਸੇਵਾਮੁਕਤ) ਗੁਲਾਮ ਮੁਹੰਮਦ ਖਾਨ ਦਾ ਸ਼ਨੀਵਾਰ ਨੂੰ ਪੁਣੇ ਵਿਚ ਦਿਹਾਂਤ ਹੋ ਗਿਆ।
ਖਾਨ 74 ਸਾਲ ਦੇ ਸਨ ਅਤੇ ਉਹ 1973 ਵਿਚ ਭਾਰਤੀ ਫ਼ੌਜ ਅਕਾਦਮੀ ਨਾਲ ਜੁੜੇ। ਇਕ ਸਾਲ ਬਾਅਦ ਉਨ੍ਹਾਂ ਨੂੰ ਅਕਾਦਮੀ ਦਾ ਸਰਵਸ੍ਰੇਸ਼ਠ ਰਾਈਡਰ ਚੁਣਿਆ ਗਿਆ। ਉਨ੍ਹਾਂ ਨੇ 1980 ਤੋਂ 1990 ਤੱਕ ਏ.ਐਸ.ਸੀ. ਟੀਮ ਦੀ ਕਪਤਾਨੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਟੀਮ ਨੇ 6 ਵਾਰ ਰਾਸ਼ਟਰੀ ਖ਼ਿਤਾਬ ਜਿੱਤਿਆ, ਜਦੋਂਕਿ ਉਹ 4 ਵਾਰ ਵਿਅਕਤੀਗਤ ਰਾਸ਼ਟਰੀ ਚੈਂਪੀਅਨ (ਆਯੋਜਨ) ਵੀ ਰਹੇ।
ਦਿੱਲੀ ਏਸ਼ੀਆਈ ਖੇਡ 1982 ਵਿਚ ਉਹ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਵਿਅਕਤੀਗਤ ਚਾਂਦੀ ਦਾ ਤਮਗਾ ਵੀ ਜਿੱਤਿਆ। ਸੋਲ ਵਿਚ 1986 ਵਿਚ ਡਰੈਸੇਜ ਅਤੇ ਆਯੋਜਨ ਪ੍ਰੋਗਰਾਮਾਂ ਵਿਚ ਕਾਂਸੀ ਤਮਗਾ ਤੇਜੂ ਵਾਲੀਆਂ ਟੀਮਾਂ ਦਾ ਵੀ ਉਹ ਹਿੱਸਾ ਸਨ।
ਸਾਬਕਾ ਕ੍ਰਿਕਟਰ ਤੇ ਰਾਸ਼ਟਰੀ ਚੋਣਕਰਤਾ ਦਾ ਕੋਰੋਨਾ ਨਾਲ ਦਿਹਾਂਤ, ਪਿਛਲੇ ਹਫ਼ਤੇ ਪਾਏ ਗਏ ਸਨ ਪਾਜ਼ੇਟਿਵ
NEXT STORY