ਲੰਡਨ- ਸਾਬਕਾ ਕਪਤਾਨ ਮਾਈਕਲ ਵਾਨ ਨੇ ਭਾਰਤ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਖਤਰਨਾਕ ਸਪਿਨ ਹਮਲੇ ਦੇ ਸਾਹਮਣੇ 'ਬੈਜ਼ਬਾਲ' ਸ਼ੈਲੀ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਸਕਦੀ ਹੈ। ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਦੇ ਉਪਨਾਮ 'ਬੈਜ਼' ਦੇ ਬਾਅਦ ਟੀਮ ਦੇ ਹਮਲਾਵਰ ਰੁਖ ਨੂੰ 'ਬੈਜ਼ਬਾਲ' ਦਾ ਨਾਂ ਦਿੱਤਾ ਗਿਆ ਹੈ। ਪਿਛਲੇ ਡੇਢ ਸਾਲ 'ਚ ਕ੍ਰਿਕਟ ਜਗਤ 'ਚ ਇਸ ਦੀ ਚਰਚਾ ਹੈ ਅਤੇ ਇੰਗਲੈਂਡ ਨੇ ਪਿਛਲੇ 18 'ਚੋਂ 13 ਟੈਸਟ ਜਿੱਤੇ ਹਨ। ਵਾਨ ਨੇ ਫਾਕਸਸਪੋਰਟਸ.ਡਾਟ. ਕਾਮ. ਏਯੂ ਨੂੰ ਕਿਹਾ, “ਭਾਰਤ ਵਿੱਚ ਖੇਡਣਾ ਦੁਨੀਆ ਵਿੱਚ ਸਭ ਤੋਂ ਮੁਸ਼ਕਲ ਹੈ। ਨਾਥਨ ਲਿਓਨ ਨੇ ਵੀ ਤੁਹਾਨੂੰ ਏਸ਼ੇਜ਼ ਵਿੱਚ ਪਰੇਸ਼ਾਨ ਕੀਤਾ ਅਤੇ ਆਸਟ੍ਰੇਲੀਆ 2.0 ਨਾਲ ਬੜ੍ਹਤ ਬਣਾ ਲਈ ਸੀ।
ਇਹ ਵੀ ਪੜ੍ਹੋ- ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
ਉਨ੍ਹਾਂ ਨੇ ਕਿਹਾ, “ਨਾਥਨ ਨੇ ਲਾਰਡਸ ਵਿੱਚ ਪਹਿਲੀ ਪਾਰੀ ਵਿੱਚ ਕੁਝ ਹੀ ਓਵਰਾਂ ਵਿੱਚ ਇਹ ਕਾਰਨਾਮਾ ਕੀਤਾ। ਉਹ ਇਕਲੌਤਾ ਸਪਿਨਰ ਸੀ ਅਤੇ ਉਸ ਨੇ ਐਜਬੈਸਟਨ ਵਿਚ ਪੰਜ ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ- ਭਾਰਤ ਦਾ ਪਹਿਲਾ ਮੁਕਾਬਲਾ 20 ਜਨਵਰੀ ਨੂੰ ਬੰਗਲਾਦੇਸ਼ ਨਾਲ
ਇੰਗਲੈਂਡ ਦੀ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦੇ ਹਿੱਸੇ ਵਜੋਂ ਭਾਰਤ ਵਿੱਚ ਪੰਜ ਟੈਸਟ ਮੈਚ ਖੇਡੇਗੀ ਅਤੇ ਪਹਿਲਾ ਟੈਸਟ 25 ਜਨਵਰੀ ਤੋਂ ਹੈਦਰਾਬਾਦ ਵਿੱਚ ਸ਼ੁਰੂ ਹੋਵੇਗਾ। ਵਾਨ ਨੇ ਕਿਹਾ, ''ਅਸ਼ਵਿਨ, ਜਡੇਜਾ ਅਤੇ ਅਕਸ਼ਰ ਪਟੇਲ ਮਿਲ ਕੇ ਭਾਰਤ ਦੀ ਸਪਿਨ ਵਿਕਟ 'ਤੇ ਬੈਜ਼ਬਾਲ ਨੂੰ ਤਬਾਹ ਕਰ ਦੇਣਗੇ। ਭਾਰਤ ਵਿੱਚ ਜਿੱਤਣਾ ਬਹੁਤ ਮੁਸ਼ਕਲ ਹੋਵੇਗਾ। ਇੰਗਲੈਂਡ 'ਚ ਇਕੱਲੇ ਸਪਿਨਰ ਨਾਥਨ ਲਿਓਨ ਨੇ ਸਥਿਤੀ ਖਰਾਬ ਕਰ ਦਿੱਤੀ ਸੀ, ਜਦਕਿ ਭਾਰਤ ਕੋਲ ਤਿੰਨ ਸ਼ਾਨਦਾਰ ਸਪਿਨਰ ਹਨ।
ਹੈਦਰਾਬਾਦ ਤੋਂ ਬਾਅਦ ਇੰਗਲੈਂਡ ਦੀ ਟੀਮ ਵਿਸ਼ਾਖਾਪਟਨਮ, ਰਾਜਕੋਟ, ਰਾਂਚੀ ਅਤੇ ਧਰਮਸ਼ਾਲਾ 'ਚ ਟੈਸਟ ਮੈਚ ਖੇਡੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
B'day Spl : ਜਦੋਂ ਕੌਮਾਂਤਰੀ ਕ੍ਰਿਕਟ 'ਚ ਚਲਦਾ ਸੀ ਯੁਵਰਾਜ ਸਿੰਘ ਦਾ ਸਿੱਕਾ, ਜਾਣੋ ਇਸ ਧਾਕੜ ਬਾਰੇ ਖਾਸ ਗੱਲਾਂ
NEXT STORY