ਨਵੀਂ ਦਿੱਲੀ- ਸਪਿਨ ਦੇ ਸਾਬਕਾ ਮਾਹਰ ਸ਼ੇਨ ਵਾਰਨ ਨੇ ਐਤਵਾਰ ਨੂੰ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਟੈਸਟ ਕ੍ਰਿਕਟ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਕੋਹਲੀ ਨੇ 7 ਸਾਲ ਤਕ ਭਾਰਤੀ ਟੈਸਟ ਟੀਮ ਦੀ ਅਗਵਾਈ ਕਰਨ ਦੇ ਬਾਅਦ ਸ਼ਨੀਵਾਰ ਨੂੰ ਕਪਤਾਨ ਦਾ ਅਹੁਦਾ ਛੱਡ ਦਿੱਤਾ। ਇਸ ਤੋਂ ਪਹਿਲਾਂ ਪਿਛਲੇ ਸਾਲ ਉਨ੍ਹਾਂ ਨੇ ਟੀ-20 ਕੌਮਾਂਤਰੀ ਦੀ ਕਪਤਾਨੀ ਛੱਡ ਦਿੱਤੀ ਸੀ ਤੇ ਬਾਅਦ 'ਚ ਬੀ. ਸੀ. ਸੀ. ਆਈ. ਨੇ ਉਨ੍ਹਾਂ ਨੂੰ ਵਨ-ਡੇ ਕਪਤਾਨੀ ਤੋਂ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ : ਹਾਸ਼ੀਏ 'ਤੇ ਆਉਣ ਕਾਰਨ ਕੋਹਲੀ ਕੋਲ ਕਪਤਾਨੀ ਛੱਡਣ ਦਾ ਹੀ ਰਸਤਾ ਬਚਿਆ ਸੀ, ਰੋਹਿਤ ਦਾ ਟੈਸਟ ਕਪਤਾਨ ਬਣਨਾ ਤੈਅ
ਆਸਟਰੇਲੀਆ ਦੇ ਸਾਬਕਾ ਸਪਿਨਰ ਵਾਰਨ ਨੇ ਕੋਹਲੀ ਤੇ ਟੀਮ ਇੰਡੀਆ ਨੂੰ ਟੈਸਟ ਕ੍ਰਿਕਟ 'ਚ ਮਹਾਨ ਉੱਚਾਈਆਂ ਹਾਸਲ ਕਰਨ 'ਤੇ ਵਧਾਈ ਦਿੱਤੀ। ਵਾਰਨ ਨੇ ਟਵੀਟ ਕੀਤਾ, ਤੁਸੀਂ ਤੇ ਤੁਹਾਡੀ ਟੀਮ ਨੇ ਤੁਹਾਡੀ ਅਗਵਾਈ 'ਚ ਜੋ ਹਾਸਲ ਕੀਤਾ ਉਸ ਦੇ ਲਈ ਵਿਰਾਟ ਕੋਹਲੀ ਨੂੰ ਵਧਾਈ ਤੇ ਟੈਸਟ ਕ੍ਰਿਕਟ ਨੂੰ ਇੰਨੇ ਉਤਸ਼ਾਹ ਨਾਲ ਸਮਰਥਨ ਦੇਣ ਤੇ ਇਹ ਯਕੀਨੀ ਕਰਨ ਲਈ ਇਹ ਨੰਬਰ ਬਣਿਆ ਰਹੇ ਇਸ ਦੇ ਲਈ ਧੰਨਵਾਦ।'
ਕੋਹਲੀ ਭਾਰਤ ਦੇ ਅਜੇ ਤਕ ਦੇ ਸਭ ਤੋਂ ਸਫਲ ਟੈਸਟ ਕਪਤਾਨ ਰਹੇ ਹਨ। ਐੱਮ. ਐੱਸ. ਧੋਨੀ ਤੋਂ ਵਾਗਡੋਰ ਸੰਭਾਲਣ ਦੇ ਬਾਅਦ ਉਨ੍ਹਾਂ ਨੇ 68 ਟੈਸਟ ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ ਤੇ 58.82 ਦੇ ਜਿੱਤ ਫ਼ੀਸਦ ਨਾਲ 40 ਜਿੱਤ ਹਾਸਲ ਕੀਤੀਆਂ। ਟੈਸਟ ਕਪਤਾਨ ਦੇ ਤੌਰ 'ਤੇ 2015 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣੀ ਪਹਿਲੀ ਸੀਰੀਜ਼ 'ਚ ਜਿੱਤ ਦਰਜ ਕੀਤੀ, ਇਹ ਜਿੱਤ ਭਾਰਤ ਨੇ 22 ਸਾਲ ਬਾਅਦ ਐਮਰਾਲਡ ਦੀਪ 'ਚ ਦਰਜ ਕੀਤੀ।
ਇਹ ਵੀ ਪੜ੍ਹੋ : ਜੋਕੋਵਿਚ ਨੂੰ ਵੱਡਾ ਝਟਕਾ, ਜਲਾਵਤਨ ਬਰਕਰਾਰ ਰਹਿਣ ਕਾਰਨ ਨਹੀਂ ਖੇਡ ਸਕਣਗੇ ਆਸਟਰੇਲੀਅਨ ਓਪਨ
ਉਨ੍ਹਾਂ ਦੀ ਅਗਵਾਈ 'ਚ ਟੀਮ ਇੰਡੀਆ ਨੇ ਇਤਿਹਾਸ ਵੀ ਲਿਖਿਆ ਤੇ ਉਨ੍ਹਾਂ ਨੇ 2018 'ਚ ਆਸਟਰੇਲੀਆ 'ਚ ਆਪਣੀ ਪਹਿਲੀ ਟੈਸਟ ਸੀਰੀਜ਼ 'ਚ ਜਿੱਤ ਦਰਜ ਕੀਤੀ, ਵੈਸਟਇੰਡੀਜ਼ 'ਚ ਸੀਰੀਜ਼ ਜਿੱਤੀ, ਟੈਸਟ ਰੈਂਕਿੰਗ 'ਚ ਨੰਬਰ-1 ਸਥਾਨ ਹਾਸਲ ਕੀਤਾ ਤੇ ਬਾਅਦ ਦੇ ਸਾਲਾਂ 'ਚ ਪਹਿਲੀ ਵਾਰ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ। ਕੋਹਲੀ ਦੇ ਨਾਂ ਕਪਤਾਨ ਦੇ ਤੌਰ 'ਤੇ ਘਰ 'ਚ ਖੇਡੇ 31 ਟੈਸਟ 'ਚੋਂ 24 'ਚ ਜਿੱਤ ਦਾ ਰਿਕਾਰਡ ਵੀ ਹੈ, ਜਿਸ 'ਚ ਸਿਰਫ਼ ਦੋ ਟੈਸਟ ਹਾਰੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਸ਼ੀਏ 'ਤੇ ਆਉਣ ਕਾਰਨ ਕੋਹਲੀ ਕੋਲ ਕਪਤਾਨੀ ਛੱਡਣ ਦਾ ਹੀ ਰਸਤਾ ਬਚਿਆ ਸੀ, ਰੋਹਿਤ ਦਾ ਟੈਸਟ ਕਪਤਾਨ ਬਣਨਾ ਤੈਅ
NEXT STORY